News

ਕੱਲ੍ਹ ਤੋਂ 45 ਤੋਂ ਵੱਧ ਉਮਰ ਦੇ ਲੋਕਾਂ ਨੂੰ ਵੀ ਲਗੇਗੀ ਕੋਰੋਨਾ ਵੈਕਸੀਨ

ਭਾਰਤ ਵਿੱਚ 1 ਅਪ੍ਰੈਲ ਤੋਂ 45 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਸਾਰੇ ਲੋਕ ਕੋਰੋਨਾ ਵੈਕਸੀਨ ਲਵਾ ਸਕਣਗੇ। ਹੁਣ ਤਕ ਇਸ ਉਮਰ ਦੇ ਉਹਨਾਂ ਲੋਕਾਂ ਨੂੰ ਹੀ ਵੈਕਸੀਨ ਦਿੱਤੀ ਜਾ ਰਹੀ ਸੀ ਜੋ ਕਿਸੇ ਬਿਮਾਰੀ ਦੇ ਸ਼ਿਕਾਰ ਹਨ। 45 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਕਿਸੇ ਸਰਕਾਰ ਜਾਂ ਪ੍ਰਾਈਵੇਟ ਸੈਂਟਰ ’ਤੇ ਵੈਕਸੀਨ ਲਵਾ ਸਕਦੇ ਹਨ।

Latest News Highlights: 17,921 New Coronavirus Cases In India

ਇਸ ਉਮਰ ਦੇ ਲੋਕਾਂ ਨੂੰ ਵੈਕਸੀਨ ਲਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦਾ ਮੈਡੀਕਲ ਸਰਟੀਫਿਕੇਟ ਨਹੀਂ ਦੇਣਾ ਪਵੇਗਾ। ਹੁਣ ਤਕ 45 ਤੋਂ 59 ਸਾਲ ਦੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਈ ਗੰਭੀਰ ਬਿਮਾਰੀ ਦਾ ਸਰਟੀਫਿਕੇਟ ਦੇਣਾ ਪੈਂਦਾ ਹੈ।

ਸਰਕਾਰੀ ਹਸਪਤਾਲਾਂ ਵਿੱਚ ਵੈਕਸੀਨ ਮੁਫ਼ਤ ਲਾਈ ਜਾ ਰਹੀ ਹੈ ਤੇ ਪ੍ਰਾਈਵੇਟ ਵਿੱਚ ਇਕ ਡੋਜ਼ ਦੀ ਕੀਮਤ 250 ਰੁਪਏ ਹੈ। 40 ਦਿਨਾਂ ਬਾਅਦ ਵੈਕਸੀਨ ਦੀ ਦੂਜੀ ਡੋਜ਼ ਲਗੇਗੀ। 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ COWIN.gov.in ’ਤੇ ਜਾ ਕੇ ਅਪਣਾ ਰਜਿਸਟ੍ਰੇਸ਼ਨ ਕਰਵਾ ਕੇ ਅਪੁਆਇੰਟਮੈਂਟ ਬੁੱਕ ਕਰ ਸਕਦੇ ਹਨ।

ਹੁਣ ਇਸ ਪੋਰਟਲ ’ਤੇ ਹਰ ਦਿਨ ਇਕ ਕਰੋੜ ਰਜਿਸਟ੍ਰੇਸ਼ਨ ਅਕਸੈਪਟ ਕੀਤੇ ਜਾ ਸਕਣਗੇ। ਇਸ ਦੇ ਨਾਲ ਹੀ 50 ਲੱਖ ਲੋਕਾਂ ਦੀ  ਵੈਕਸੀਨੇਸ਼ਨ ਰਿਕਾਰਡ ਕੀਤਾ ਜਾ ਸਕਦਾ ਹੈ। ਰਜਿਸਟ੍ਰੇਸ਼ਨ ਹੋਣ ’ਤੇ ਹੀ ਤੁਹਾਨੂੰ ਵੈਕਸੀਨ ਲਵਾਉਣ ਦੀ ਤਰੀਕ, ਸਮੇਂ ਅਤੇ ਸਥਾਨ ਦੀ ਜਾਣਕਾਰੀ ਮਿਲ ਜਾਵੇਗੀ। ਹਾਲਾਂਕਿ ਕੁਝ ਸੂਬਿਆਂ ਵਿੱਚ ਵੈਕਸੀਨ ਲਵਾਉਣ ਲਈ ਆਨ ਦ ਸਪਾਟ ਰਜਿਸਟ੍ਰੇਸ਼ਨ ਦੀ ਸੁਵਿਧਾ ਵੀ ਹੈ।  

Click to comment

Leave a Reply

Your email address will not be published.

Most Popular

To Top