News

ਕੱਲ੍ਹ ਕਿਸਾਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਰਹਿਣਗੇ ਭੁੱਖ ਹੜਤਾਲ ’ਤੇ

ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਐਤਵਾਰ ਨੂੰ ਪ੍ਰੈਸ ਕਾਨਫਰੰਸ ਕੀਤੀ। ਕਿਸਾਨਾਂ ਦੇ ਪ੍ਰਤੀ ਅਪਣਾ ਸਮਰਥਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਨੇ ਕੱਲ੍ਹ ਇਕ ਦਿਨ ਤੋਂ ਹੜਤਾਲ ਦਾ ਐਲਾਨ ਕੀਤਾ ਹੈ।

ਉਹਨਾਂ ਪੂਰੇ ਦੇਸ਼ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਸਮਰਥਨ ਵਿੱਚ 1 ਦਿਨ ਦੀ ਭੁੱਖ ਹੜਤਾਲ ਕਰਨ। ਉਹਨਾਂ ਕਿਹਾ ਕਿ ਉਹ ਵੀ ਕੱਲ੍ਹ 1 ਦਿਨ ਦਾ ਵਰਤ ਰੱਖਣਗੇ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਸਮਰਥਕਾਂ ਅਤੇ ਵਾਲੰਟੀਅਰ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ 1 ਦਿਨ ਦਾ ਵਰਤ ਰੱਖਣ ਅਤੇ ਕਿਸਾਨਾਂ ਦਾ ਸਮਰਥਨ ਕਰਨ।

ਲੱਖਾਂ, ਕਰੋੜਾਂ ਲੋਕ ਕਿਸਾਨਾਂ ਦੇ ਨਾਲ ਹਨ। ਅਪਣੇ-ਅਪਣੇ ਘਰਾਂ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਸਮਰਥਨ ਵਿੱਚ 1 ਦਿਨ ਦਾ ਵਰਤ ਰੱਖੋ। ਕੇਂਦਰ ਸਰਕਾਰ ਤੇ ਨਿਸ਼ਾਨਾ ਲਗਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕੁੱਝ ਮੰਤਰੀ ਅਤੇ ਭਾਜਪਾ ਦੇ ਲੋਕ ਵਾਰ-ਵਾਰ ਕਹਿ ਰਹੇ ਹਨ ਕਿ ਕਿਸਾਨ ਦੇਸ਼ ਧ੍ਰੋਹੀ ਹਨ।

ਇਹ ਐਂਟੀ ਨੈਸ਼ਨਲ ਲੋਕ ਹਨ। ਉਹਨਾਂ ਨੇ ਕੇਂਦਰ ਦੇ ਮੰਤਰੀਆਂ ਨੂੰ ਸਵਾਲ ਕੀਤਾ ਕਿ ਧਰਨਿਆਂ ਵਿੱਚ ਸਾਬਕਾ ਫ਼ੌਜੀ ਬੈਠੇ ਹਨ ਜਿਹਨਾਂ ਨੇ ਦੇਸ਼ ਦੀ ਰੱਖਿਆ ਲਈ ਅਪਣੀ ਜਾਨ ਦੀ ਬਾਜੀ ਲਗਾਈ ਸੀ, ਕੀ ਇਹ ਸਾਰੇ ਲੋਕ ਐਂਟੀ ਨੈਸ਼ਨਲ ਹਨ? ਕਿਸਾਨਾਂ ਦੇ ਅੰਦੋਲਨ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਖੇਡਣ ਵਾਲੇ ਖਿਡਾਰੀ ਵੀ ਹਨ ਤਾਂ ਕੀ ਉਹ ਵੀ ਦੇਸ਼ ਵਿਰੋਧੀ ਹਨ?

ਇਸ ਤੋਂ ਇਲਾਵਾ ਬਹੁਤ ਸਾਰੇ ਕਲਾਕਾਰ, ਗੀਤਕਾਰ ਕਿਸਾਨਾਂ ਦੇ ਨਾਲ ਖੜ੍ਹੇ ਹਨ ਕੀ ਉਹ ਵੀ ਦੇਸ਼ ਵਿਰੋਧੀ ਹਨ? ਹੋਰ ਤੇ ਹੋਰ ਡਾਕਟਰ, ਵਕੀਲ ਹੋਰ ਬਹੁਤ ਸਾਰੇ ਵਰਗਾਂ ਦੇ ਲੋਕ ਕਿਸਾਨਾਂ ਦਾ ਸਹਿਯੋਗ ਦੇ ਰਹੇ ਹਨ ਕੀ ਉਹ ਵੀ ਐਂਟੀ ਨੈਸ਼ਨਲ ਹਨ?

ਉਹਨਾਂ ਅੱਗੇ ਕਿਹਾ ਕਿ ਜਦੋਂ ਰਾਮਲੀਲਾ ਮੈਦਾਨ ਵਿੱਚ ਉਹ ਅਤੇ ਅੰਨਾ ਹਜ਼ਾਰੇ ਅੰਦੋਲਨ ਕਰ ਰਹੇ ਸੀ ਤਾਂ ਉਹਨਾਂ ਖ਼ਿਲਾਫ਼ ਵੀ ਅਜਿਹੇ ਹੀ ਭੱਦੇ ਸ਼ਬਦ ਵਰਤੇ ਜਾਂਦੇ ਸਨ। ਉਸੇ ਤਰ੍ਹਾਂ ਅੱਜ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਲਈ ਭਾਜਪਾ ਕਰ ਰਹੀ ਹੈ ਅਤੇ ਸੱਤਾ ਪੱਖ ਕਰ ਰਹੀ ਹੈ।

 

Click to comment

Leave a Reply

Your email address will not be published. Required fields are marked *

Most Popular

To Top