News

ਕੱਲ੍ਹ ‘ਆਪ’ ਸਰਕਾਰ ਦਾ ਇੱਕ ਮਹੀਨਾ ਹੋਵੇਗਾ ਪੂਰਾ, CM ਭਗਵੰਤ ਮਾਨ ਕਰਨਗੇ ਕੋਈ ਵੱਡਾ ਐਲਾਨ

ਭਗਵੰਤ ਮਾਨ ਨੂੰ ਕੱਲ੍ਹ 16 ਅਪ੍ਰੈਲ ਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਬਣੇ ਹੋਏ ਨੂੰ ਇੱਕ ਮਹੀਨਾ ਪੂਰਾ ਹੋ ਜਾਵੇਗਾ। ਭਗਵੰਤ ਮਾਨ ਨੇ 14 ਅਪ੍ਰੈਲ ਨੂੰ ਐਲਾਨ ਕੀਤਾ ਸੀ ਕਿ ਉਹ 16 ਅਪ੍ਰੈਲ ਨੂੰ ਕੋਈ ਵੱਡਾ ਐਲਾਨ ਕਰਨਗੇ। ਖ਼ਬਰਾਂ ਮੁਤਾਬਕ ਕੱਲ੍ਹ ਪੰਜਾਬ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਹੋ ਸਕਦਾ ਹੈ। ਇੱਕ ਮਹੀਨੇ ਦੌਰਾਨ 25 ਹਜ਼ਾਰ ਨੌਕਰੀਆਂ ਅਤੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਰਗੇ ਕਈ ਵੱਡੇ ਫ਼ੈਸਲੇ ਲਏ ਗਏ ਹਨ।

May be an image of 5 people, beard, people standing and turban

ਕੱਲ੍ਹ ਪੰਜਾਬ ਦੇ ਅਧਿਕਾਰੀਆਂ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਹੋਈ ਮੀਟਿੰਗ ਤੇ ਵੀ ਭਗਵੰਤ ਮਾਨ ਨੇ ਚੁੱਪੀ ਤੋੜੀ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਅਧਿਕਾਰੀਆਂ ਨੂੰ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਭੇਜਿਆ ਸੀ। ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਫੈਸਲੇ ਉਹ ਖੁਦ ਲੈ ਰਹੇ ਹਨ। ਭਗਵੰਤ ਮਾਨ ਨੇ ਕਿਹਾ, ”ਚੰਗੇ ਕੰਮ ਲਈ ਕਿਤੇ ਵੀ ਜਾਣ ‘ਚ ਕੋਈ ਸਮੱਸਿਆ ਨਹੀਂ ਹੈ। ਮੈਂ ਅਫਸਰਾਂ ਨੂੰ ਦਿੱਲੀ ਭੇਜਿਆ ਸੀ।

ਇਸ ਵਿੱਚ ਕੀ ਗਲਤ ਹੈ। ਮੈਂ ਉਨ੍ਹਾਂ ਨੂੰ ਗੁਜਰਾਤ ਦੇ ਨਾਲ-ਨਾਲ ਤਾਮਿਲਨਾਡੂ ਵੀ ਭੇਜ ਸਕਦਾ ਹਾਂ। ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਆਏ ਸਨ। ਸਾਨੂੰ ਇੱਕ ਦੂਜੇ ਦੇ ਚੰਗੇ ਮਾਡਲਾਂ ਨੂੰ ਅਪਣਾਉਣਾ ਹੋਵੇਗਾ। ਦੱਸ ਦਈਏ ਕਿ ਮੁੱਖ ਮੰਤਰੀ ਕੱਲ੍ਹ ਖਾਸ ਤੌਰ ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸ਼ਰਧਾਂਜਲੀ ਦੇਣ ਜਲੰਧਰ ਪਹੁੰਚੇ ਸੀ।

ਬਾਬਾ ਸਾਹਿਬ ਅੰਬੇਡਕਰ ਜਯੰਤੀ ਮੌਕੇ ਜਲੰਧਰ ਵਿੱਚ ਸੂਬਾ ਪੱਧਰੀ ਸਮਾਗਮ ਰੱਖਿਆ ਗਿਆ ਸੀ। ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਸੀਐਮ ਮਾਨ ਨੇ ਕਿਹਾ ਕਿ ਬਿਜਲੀ ਦੇ ਮੁੱਦੇ ਤੇ ਪੰਜਾਬ ਨੂੰ 16 ਅਪ੍ਰੈਲ ਨੂੰ ਇੱਕ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ। ਉਹਨਾਂ ਭਰੋਸਾ ਦਿਵਾਇਆ ਕਿ ਪੰਜਾਬ ਵਿੱਚ ਕਿਸੇ ਵੀ ਮੁੱਦੇ ਤੇ ਫਾਈਨੈਂਸ਼ੀਅਲ ਡਿਸਆਰਡਰ ਨਹੀਂ ਹੋਵੇਗਾ। ਉਹਨਾਂ ਕਿਹਾ ਕਿ ਸੈਂਟਰ ਦਾ ਪੈਸਾ ਕਦੀ ਵੀ ਵਾਪਸ ਨਹੀਂ ਜਾਵੇਗਾ ਤੇ ਜਿਹਨਾਂ ਵੀ ਸਕੀਮਾਂ ਲਈ ਸੈਂਟਰ ਦਾ ਪੈਸਾ ਆਉਂਦਾ ਹੈ, ਉਸੇ ਹੀ ਸਕੀਮ ਵਿੱਚ ਉਸ ਪੈਸੇ ਨੂੰ ਲਾਇਆ ਜਾਵੇਗਾ।

Click to comment

Leave a Reply

Your email address will not be published.

Most Popular

To Top