Business

ਕੱਚੇ ਤੇਲ ਦੇ ਰੇਟਾਂ ਵਿਚ ਆਈ ਭਾਰੀ ਗਿਰਾਵਟ, ਪੈਟਰੋਲ ਤੇ ਡੀਜ਼ਲ ਕਦੋਂ ਹੋਵੇਗਾ ਸਸਤਾ?

ਨਵੀਂ ਦਿੱਲੀ: ਕੱਚੇ ਤੇਲ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ। ਇਸ ਨਾਲ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਮੀ ਆਉਣ ਦੀ ਉਮੀਦ ਹੈ। ਲੰਬੇ ਸਮੇਂ ਤੋਂ ਕੱਚੇ ਤੇਲ ਦੀ ਕੀਮਤ ਹੇਠਾਂ ਆਉਂਦੀ ਨਜ਼ਰ ਆ ਰਹੀਆਂ ਹਨ, ਪਰ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਨੂੰ ਉਸ ਅਨੁਪਾਤ ਨਾਲ ਘੱਟ ਨਹੀਂ ਕੀਤਾ ਜਾ ਰਿਹਾ। ਹਾਲਾਂਕਿ, ਜੇ ਕੱਚੇ ਤੇਲ ਦੀ ਕੀਮਤ ਵਿੱਚ ਗਿਰਾਵਟ ਦਾ ਰੁਝਾਨ ਜਾਰੀ ਰਿਹਾ, ਤਾਂ ਤੁਸੀਂ ਜਲਦੀ ਹੀ ਤੇਲ ਦੀਆਂ ਕੀਮਤਾਂ ਵਿੱਚ ਕਮੀ ਵੇਖ ਸਕਦੇ ਹੋ।

ਪੰਜਾਬ ਸਰਕਾਰ ਨੇ ਲਾਕਡਾਊਨ ’ਚ ਦਿੱਤੀ ਵੱਡੀ ਢਿੱਲ, ਹੁਣ ਇਸ ਦਿਨ ਵੀ ਖੁੱਲ੍ਹਣਗੀਆਂ ਦੁਕਾਨਾਂ ਤੇ…

ਬੈਂਚਮਾਰਕ ਕੱਚਾ ਤੇਲ ਯਾਨੀ ਬ੍ਰੈਂਟ ਕਰੂਡ 42 ਡਾਲਰ ਪ੍ਰਤੀ ਬੈਰਲ ਦੇ ਉਪਰ ਕਾਰੋਬਾਰ ਕਰਦਾ ਵੇਖਿਆ ਜਾ ਰਿਹਾ ਹੈ ਤੇ ਡਬਲਯੂਟੀਆਈ ਕਰੂਡ ਯਾਨੀ ਅਮਰੀਕੀ ਲਾਈਟ ਕਰੂਡ ਵੈਸਟ ਟੈਕਸਸ ਇੰਟਰਮੀਡੀਏਟ ਦੇ ਭਾਅ 39 ਡਾਲਰ ਪ੍ਰਤੀ ਬੈਰਲ ਤੋਂ ਉਪਰ ਕਾਰੋਬਾਰ ਕਰ ਰਿਹਾ ਹੈ। ਇਹ ਪੱਧਰ ਬ੍ਰੈਂਟ ਕਰੂਡ ਤੇ ਡਬਲਯੂਟੀਆਈ ਕਰੂਡ ਦੇ ਉੱਚ ਪੱਧਰਾਂ ਤੋਂ ਬਹੁਤ ਹੇਠਾਂ ਹੈ। ਦੱਸ ਦਈਏ ਕਿ ਏਸ਼ਿਆਈ ਬਾਜ਼ਾਰਾਂ ਵਿਚ ਸਪਲਾਈ ਵਧਾਉਣ ਲਈ ਸਾਊਦੀ ਅਰਬ ਨੇ ਕੱਚੇ ਤੇਲ ਦੀ ਕੀਮਤ ਵਿਚ ਵੱਡੀ ਕਟੌਤੀ ਕੀਤੀ ਹੈ। ਇਸ ਤੋਂ ਵੀ ਅੱਗੇ ਜਾਰੀ ਰਹਿਣ ਦੀ ਉਮੀਦ ਹੈ। ਇਸ ਕਾਰਨ ਅੱਜ-ਕੱਲ੍ਹ ਕੱਚਾ ਤੇਲ ਸਸਤੀ ਕੀਮਤ ‘ਤੇ ਬਾਜ਼ਾਰਾਂ ਨੂੰ ਮਿਲ ਰਹੇ ਹੈ।

ਅੱਜ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ, ਹਾਲਾਂਕਿ ਕੱਲ੍ਹ ਡੀਜ਼ਲ ਦੀ ਕੀਮਤ ਵਿੱਚ 10 ਤੋਂ 12 ਪੈਸੇ ਪ੍ਰਤੀ ਲੀਟਰ ਦੀ ਕਮੀ ਆਈ ਸੀ। ਜੇ ਪੈਟਰੋਲ ਤੇ ਡੀਜ਼ਲ ਦੀ ਕੀਮਤ ‘ਤੇ ਨਜ਼ਰ ਮਾਰੀਏ ਤਾਂ ਆਈਓਸੀ ਮੁਤਾਬਕ, ਦਿੱਲੀ ਵਿੱਚ ਪੈਟਰੋਲ 82.08 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ ਵਿੱਚ ਇਹ 88.73 ਰੁਪਏ ਤੇ ਕੋਲਕਾਤਾ ਵਿੱਚ 83.57 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਚੇਨਈ ਵਿੱਚ ਪੈਟਰੋਲ ਦੀ ਕੀਮਤ 85.04 ਰੁਪਏ ਪ੍ਰਤੀ ਲੀਟਰ ਹੈ। ਦੇਸ਼ ਵਿੱਚ ਡੀਜ਼ਲ ਦੀ ਕੀਮਤ ‘ਤੇ ਨਜ਼ਰ ਮਾਰੀਏ ਤਾਂ ਇਹ ਦਿੱਲੀ ਵਿਚ 73.16 ਰੁਪਏ ਪ੍ਰਤੀ ਲੀਟਰ, ਮੁੰਬਈ ਵਿਚ 79.69 ਰੁਪਏ ਤੇ ਕੋਲਕਾਤਾ ਵਿਚ 76.66 ਰੁਪਏ ‘ਤੇ ਵਿਕ ਰਿਹਾ ਹੈ, ਜਦਕਿ ਚੇਨਈ ਵਿਚ ਡੀਜ਼ਲ ਦੀ ਕੀਮਤ 78.48 ਰੁਪਏ ਹੈ।

Click to comment

Leave a Reply

Your email address will not be published. Required fields are marked *

Most Popular

To Top