ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ

 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹਿਆ: ਹਰਜੋਤ ਸਿੰਘ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਸਬੰਧੀ ਅਰਜ਼ੀਆਂ ਲੈਣ ਲਈ ਪੋਰਟਲ ਖੋਲ੍ਹ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।

Punjab school teachers continue stir, meet education minister | Education -  Hindustan Times

ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਕੱਚੇ ਟੀਚਿੰਗ ਕਰਮਚਾਰੀਆਂ ਨੂੰ ਪੱਕਾ ਕਰਨ ਲਈ 7 ਅਕਤੂਬਰ 2022 ਨੂੰ ਜਾਰੀ ਨੀਤੀ ਮੁਤਾਬਕ ਆਨਲਾਈਨ ਪੋਰਟਲ ਖੋਲ੍ਹ ਦਿੱਤਾ ਗਿਆ ਹੈ ਜੋ ਕਿ 6 ਜਨਵਰੀ 2023 ਤੱਕ ਖੁੱਲ੍ਹਾ ਰਹੇਗਾ। ਇਸ ਦੇ ਨਾਲ ਹੀ ਉਹਨਾਂ ਜਾਣਕਾਰੀ ਦਿੱਤੀ ਕਿ ਪਰਸੋਨਲ ਵਿਭਾਗ ਵੱਲੋਂ 7 ਅਕਤੂਬਰ 2022 ਨੂੰ ਪਾਲਿਸੀ ਫਾਰ ਦਾ ਵੈਲਫੇਅਰ ਆਫ਼ ਐਡਹਾਕ ਕੰਟਰੈਕਚੂਅਲ ਟੈਪਰੈਰੀ ਟੀਚਰ ਐਂਡ ਅਦਰ ਇੰਪਲਾਈਜ਼ ਇਨ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਲਾਗੂ ਕੀਤੀ ਗਈ ਸੀ।

ਇਸ ਸਕੀਮ ਦੇ ਲਾਭਪਾਤਰੀਆਂ ਵੱਲੋਂ ਇਸ ਪੋਰਟਲ ਤੇ ਅਪਲਾਈ ਕਰਨ ਲਈ ਵਿਭਾਗ ਦੇ ਈ-ਪੰਜਾਬ ਸਕੂਲ ਐਪ ਤੇ ਕੱਚੇ ਕਰਮਚਾਰੀ ਦੀ ਲਾਗਇਨ ਆਈਡੀ ਵਿੱਚ ਅਪਲਾਈ ਲਿੰਕ ਤੇ ਜਾ ਕੇ ਲੋੜੀਂਦੇ ਡਾਟੇ ਨੂੰ ਪ੍ਰੋਫਾਰਮੇ ਵਿੱਚ ਭਰਿਆ ਜਾਣਾ ਹੈ।

Leave a Reply

Your email address will not be published.