ਕੰਮ ਦੌਰਾਨ ਲੰਮੇ ਸਮੇਂ ਬੈਠਣ ਤੋਂ ਇਸ ਤਰ੍ਹਾਂ ਲਓ ਬ੍ਰੇਕ, ਨਹੀਂ ਹੋਵੇਗੀ ਕੋਈ ਸਮੱਸਿਆ!

ਕੋਰੋਨਾ ਵਾਇਰਸ ਕਾਰਨ ਬਹੁਤ ਸਾਰੇ ਲੋਕ ਘਰ ਤੋਂ ਹੀ ਆਫਿਸ ਦਾ ਕੰਮ ਕਰ ਰਹੇ ਹਨ। ਇਹਨਾਂ ਵਿੱਚ ਜ਼ਿਆਦਾਤਰ ਉਹ ਲੋਕ ਹਨ ਜੋ 8 ਤੋਂ 9 ਘੰਟੇ ਤੱਕੇ ਲੈਪਟਾਪ ਤੇ ਕੰਮ ਕਰਦੇ ਹਨ। ਕੰਮ ਜਲਦੀ ਖਤਮ ਕਰਨ ਲਈ ਉਹ ਸਵੇਰੇ ਤੋਂ ਰਾਤ ਤੱਕ ਕੰਮ ਕਰਦੇ ਰਹਿੰਦੇ ਹਨ। ਪਰ ਇਹ ਆਦਤ ਤੁਹਾਡੀ ਸਿਹਤ ਨੂੰ ਮੁਸ਼ਕਿਲ ਵਿੱਚ ਪਾ ਸਕਦੀ ਹੈ। ਖੋਜ ਵਿੱਚ ਪਾਇਆ ਗਿਆ ਹੈ ਕਿ ਲਗਾਤਾਰ ਬੈਠ ਕੇ ਕੰਮ ਕਰਨ ਨਾਲ ਡਾਇਬਿਟੀਜ਼, ਹਾਈ ਕੋਲੈਸਟ੍ਰਾਲ, ਮੇਟਾਬਾਲਿਕ ਸਿੰਡ੍ਰਾਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਇਕ ਨਿਜੀ ਨਿਊਜ਼ ਚੈਨਲ ਮੁਤਾਬਕ ਜੇ ਲੰਮੇ ਸਮੇਂ ਦੇ ਸਾਈਡਇਫੈਕਟ ਤੋਂ ਬਚਣਾ ਹੈ ਤਾਂ ਹਰ 30 ਮਿੰਟ ਬਾਅਦ 3 ਮਿੰਟ ਬ੍ਰੇਕ ਲਓ। ਇਸ ਬ੍ਰੇਕ ਵਿੱਚ ਤੁਸੀਂ ਪੌੜੀਆਂ ਤੇ ਚੜਨਾ ਉਤਰਨਾ, ਜੰਪਿੰਗ ਜੈਕ, ਸਕਵੈਡ ਆਦਿ ਕਰ ਸਕਦੇ ਹੋ। ਜੇ ਤੁਸੀਂ 15 ਸਟੈਪ ਚਲੋਗੇ ਤਾਂ ਕੋਲੇਸਟ੍ਰਾਲ ਅਤੇ ਬਲੱਡ ਸ਼ੂਗਰ ਲੈਵਲ ਦਾ ਖਤਰਾ ਘੱਟ ਕੀਤਾ ਜਾ ਸਕਦਾ ਹੈ।
ਹੈਲਥਲਾਈਨ ਮੁਤਾਬਕ ਜੇ ਤੁਸੀਂ 6 ਜਾਂ ਉਸ ਤੋਂ ਵੱਧ ਘੰਟੇ ਤੱਕ ਬੈਠਕ ਰੋਜ਼ ਕੰਮ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ।
ਸ਼ੂਗਰ ਦਾ ਖਤਰਾ
ਪੈਰਾਂ ਵਿੱਚ ਵੈਰੀਕਾਜ ਵੇਂਸ ਦੀ ਸਮੱਸਿਆ
ਕਾਰਡਿਓਆਵਸਕੂਲਰ ਯਾਨੀ ਹਾਰਡ ਡਿਜੀਜ ਦੀ ਸੰਭਾਵਨਾ
ਕਈ ਤਰ੍ਹਾਂ ਦੇ ਕੈਂਸਰ
ਡਿਪਰੈਸ਼ਨ ਦੀ ਸਮੱਸਿਆ
ਬੈਕਪੇਨ ਦੀ ਸਮੱਸਿਆ
ਵਜ਼ਨ ਦਾ ਵਧਣਾ
ਡਾਇਜੇਸ਼ਨ ਵਿੱਚ ਦਿੱਕਤ
ਮਸਲਸ ਦਾ ਕਮਜ਼ੋਰ ਹੋਣਾ
