ਕੰਡਕਟਰ ਦੀ ਹਮਾਇਤ ਵਿੱਚ ਪੀਆਰਟੀਸੀ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ

 ਕੰਡਕਟਰ ਦੀ ਹਮਾਇਤ ਵਿੱਚ ਪੀਆਰਟੀਸੀ ਯੂਨੀਅਨ ਨੇ ਕੀਤਾ ਰੋਸ ਪ੍ਰਦਰਸ਼ਨ, ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ

ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੇ ਸਾਥੀ ਕੰਡਕਟਰ ਦੇ ਹੱਕ ਵਿੱਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ, ਜਿਸ ਕਾਰਨ ਅੱਜ ਤੀਜੇ ਦਿਨ ਵੀ ਪਨਬੱਸ ਮੁਲਾਜ਼ਮਾਂ ਨੇ ਬੱਸਾਂ ਦਾ ਸਟੇਅਰਿੰਗ ਨਾ ਰੋਕ ਕੇ ਟਰਾਂਸਪੋਰਟ ਮੰਤਰੀ ਦਾ ਘਿਰਾਓ ਕੀਤਾ। ਜਲੰਧਰ ਅਤੇ ਖਰੜ ਵਿੱਚ ਯੂਨੀਅਨ ਰੋਸ ਪ੍ਰਦਰਸ਼ਨ ਲਈ ਉੱਤਰੀ ਹੋਈ ਹੈ।

ਉਸ ਦੇ ਹਮਾਇਤ ਵਿੱਚ ਪੀਆਰਟੀਸੀ ਯੂਨੀਅਨ ਨੇ ਵੀ ਬੱਸਾਂ ਦੇ ਪਹੀਏ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਦੱਸ ਦਈਏ ਕਿ ਇਹ ਮਾਮਾਲ ਬਟਾਲਾ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਦੇ ਚਲਦਿਆਂ ਵਧਿਆ ਹੈ, ਜਿਸ ਕਾਰਨ ਸਵਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂ ਕਿ ਸਾਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਖ਼ਾਸ ਕਰਕੇ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੂਜੇ ਪਾਸੇ ਡਾਇਰੈਕਟਰ ਟਰਾਂਸਪੋਰਟ ਪੰਜਾਬ ਅਮਨਦੀਪ ਕੌਰ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਾਰਜਕਾਰੀ ਡਾਇਰੈਕਟਰ ਆਪ੍ਰੇਸ਼ਨ ਪ੍ਰਨੀਤ ਮਿਨਹਾਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਪਹਿਲਾਂ ਹੀ ਚੱਲ ਰਹੀ ਆਫ਼ ਰੂਟ ਜਾਂਚ ਨੂੰ ਆਨ ਰੂਟ ਵਿੱਚ ਤਬਦੀਲ ਕਰ ਦਿੱਤਾ ਹੈ ਪਰ ਯੂਨੀਅਨ ਇਸ ਫ਼ੈਸਲੇ ਲਈ ਬਿਲਕੁਲ ਵੀ ਤਿਆਰ ਨਹੀਂ ਹੈ, ਕਿਉਂ ਕਿ ਉਹ ਰਿਪੋਰਟ ਰੱਦ ਕਰਵਾਉਣ ਤੇ ਅੜੇ ਹੋਏ ਹਨ।

Leave a Reply

Your email address will not be published.