ਕੰਗਨਾ ਰਣੌਤ ਦਾ ਜ਼ਬਰਦਸਤ ਵਿਰੋਧ, ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ

 ਕੰਗਨਾ ਰਣੌਤ ਦਾ ਜ਼ਬਰਦਸਤ ਵਿਰੋਧ, ਕੰਗਨਾ ਨੇ ਕਿਸਾਨਾਂ ਤੋਂ ਮੰਗੀ ਮੁਆਫ਼ੀ

ਪੰਜਾਬ ਦੇ ਰੋਪੜ ਵਿੱਚ ਕੰਗਨਾ ਰਣੌਤ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਕੰਗਨਾਂ ਰਣੌਤ ਨੂੰ ਘੇਰ ਕੇ ਮੁਆਫੀ ਮੰਗਣ ਲਈ ਮਜ਼ਬੂਰ ਕੀਤਾ ਗਿਆ। ਉਧਰ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੀ ਗੱਡੀ ਵਿੱਚੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਕੁੱਝ ਵੀਡੀਓਜ਼ ਪੋਸਟ ਕੀਤੀਆਂ ਹਨ ਜਿਸ ਵਿੱਚ ਕੰਗਨਾ ਕਿਸਾਨਾਂ ਤੋਂ ਮੁਆਫੀ ਮੰਗਦੀ ਸੁਣਾਈ ਦੇ ਰਹੀ ਹੈ।

PunjabKesari

ਪਰ ਪਹਿਲਾਂ ਤੁਸੀਂ ਉਹ ਵੀਡੀਓਜ਼ ਦੇਖੋ ਜਦੋਂ ਕਿਸਾਨਾਂ ਵੱਲੋਂ ਕੰਗਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਕੰਗਨਾ ਨੇ ਵੀਡੀਓ ਗੱਡੀ ਦੇ ਅੰਦਰੋਂ ਪੋਸਟ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਕਿਸਾਨ ਬੀਬੀਆਂ ਤੋਂ ਮੁਆਫੀ ਮੰਗਦੀ ਦਿਖਾਈ ਦਿੱਤੀ, ਕੰਗਨਾ ਨੇ ਕਿਹਾ ਕਿ ਉਨ੍ਹਾਂ ਨੇ 100-100 ਰੁਪਏ ਤੇ ਦਿਹਾੜੀ ਵਾਲੀਆਂ ਕਿਸਾਨ ਬੀਬੀਆਂ ਨੂੰ ਨਹੀਂ ਸਗੋਂ ਸ਼ਾਹੀਨ ਬਾਗ ਵਾਲਿਆਂ ਨੂੰ ਕਿਹਾ ਸੀ।

ਦੱਸ ਦਈਏ ਕਿ ਕੰਗਨਾ ਰਣੌਤ ਨੂੰ ਅੱਜ ਕਿਸਾਨਾਂ ਨੇ ਰੂਪਨਗਰ ਦੇ ਬੁੰਗਾ ਸਾਹਿਬ ਵਿਖੇ ਘੇਰ ਲਿਆ ਸੀ, ਜਿਥੇ ਕਿ ਕੰਗਨਾ ਰਣੌਤ ਦਾ ਵੱਡੀ ਪੱਧਰ ਤੇ ਵਿਰੋਧ ਕੀਤਾ ਗਿਆ। ਕਿਸਾਨਾਂ ਨੇ ਕੰਗਨਾ ਦੀ ਗੱਡੀ ਨੂੰ ਘੇਰਾ ਪਾ ਲਿਆ ਅਤੇ ਉਸ ਖਿਲਾਫ ਨਾਅਰੇਬਾਜ਼ੀ ਕਰਦਿਆਂ ਉਸਦੀ ਗੱਡੀ ਦੀ ਨੰਬਰ ਪਲੇਟ ਤੱਕ ਤੋੜ ਦਿੱਤੀ ਸੀ, ਜਿਸ ਤੋਂ ਬਾਅਦ ਕੰਗਨਾਂ ਨੂੰ ਮੁਆਫੀ ਮੰਗਵਾ ਕੇ ਉਥੋਂ ਜਾਣ ਦਿੱਤਾ ਗਿਆ।

Leave a Reply

Your email address will not be published.