News

ਕੰਗਣਾ ਰਣੌਤ ਫਸ ਗਈ ਕਸੂਤੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਣਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ

ਕਿਸਾਨੀ ਅੰਦੋਲਨ ਵਿਰੁਧ ਕੀਤੀਆਂ ਅਪਮਾਨਜਨਕ ਟਿੱਪਣੀਆਂ ਕਾਰਨ ਕੰਗਣਾ ਰਣੌਤ ਕਸੂਤੀ ਫਸ ਗਈ ਹੈ। ਹੁਣ ਕੰਗਣਾ ਹਰ ਇਕ ਪੰਜਾਬੀ ਦੇ ਨਿਸ਼ਾਨੇ ਤੇ ਹੈ। ਹਰ ਕੋਈ ਅਪਣੇ ਤਰੀਕੇ ਨਾਲ ਉਸ ਨੂੰ ਲਾਹਣਤਾਂ ਪਾ ਰਿਹਾ ਹੈ। ਉੱਥੇ ਹੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਲੀਵੁੱਡ ਦੀ ਅਦਾਕਾਰਾ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਸਾਨਾਂ ਵਿਰੁਧ ਬੋਲਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ ਹੈ।

ਦਸ ਦਈਏ ਕਿ ਕੰਗਣਾ ਰਣੌਤ ਪਹਿਲਾਂ ਵੀ ਕਈ ਵਾਰ ਅਪਣੇ ਬਿਆਨਾਂ ਤੇ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਘਿਰਦੀ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਇਸ ਫ਼ਿਲਮ ਅਦਾਕਾਰ ਨੇ ਇੱਕ ਕਿਸਾਨ ਦੀ ਬਜ਼ੁਰਗ ਮਾਂ ਬਾਰੇ ਬਹੁਤ ਹੀ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ।

ਪੀਟੀਆਈ ਦੀ ਰਿਪੋਰਟ ਅਨੁਸਾਰ ਡੀਐਸਜੀਐਮਸੀ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਕੰਗਣਾ ਦੇ ਹੁਣ ਤਕ ਦੇ ਟਵੀਟ ਕਿਸਾਨ ਅੰਦੋਲਨ ਨੂੰ ਰਾਸ਼ਟਰ ਵਿਰੋਧੀ ਦੱਸ ਰਹੇ ਹਨ। ਉਹਨਾਂ ਨੂੰ ਅਜਿਹੇ ਟਵੀਟ ਤੁਰੰਤ ਹਟਾਉਣੇ ਚਾਹੀਦੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਇਸ ਹਫ਼ਤੇ ਕੰਗਣਾ ਰਣੌਤ ਨੇ ਪੰਜਾਬ ਦੀ ਇੱਕ ਮਹਿਲਾ ਕਿਸਾਨ ਨੂੰ ਬਿਲਕੀਸ ਬਾਨੋ ਸਮਝ ਲਿਆ ਸੀ ਜੋ ਸੀਏਏ ਵਿਰੋਧੀ ਰੋਸ ਮੁਜ਼ਾਹਰਿਆਂ ਦੌਰਾਨ ਆਲਮੀ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਛਾਏ ਰਹੇ ਹਨ।

ਕੰਗਣਾ ਨੇ ਅਪਣੇ ਟਵੀਟ ਵਿੱਚ ਲਿਖਿਆ ਸੀ ਕਿ ਹੁਣ ਸ਼ਾਹੀਨ ਬਾਗ਼ ਦੀ ਦਾਦੀ ਵੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਈ ਹੈ। ਕੰਗਨਾ ਨੇ ਅੱਗੇ ਲਿਖਿਆ ਸੀ,‘ਇਹ ਉਹੀ ਦਾਦੀ ਹੈ, ਜਿਸ ਬਾਰੇ ‘ਟਾਈਮ’ ਮੈਗਜ਼ੀਨ ਵਿੱਚ ਵੀ ਛਪਿਆ ਸੀ ਤੇ ਜੋ ‘100 ਰੁਪਏ ਵਿੱਚ ਉਪਲਬਧ’ ਸੀ।’ ਕੰਗਣਾ ਵੱਲੋਂ ਅਜਿਹੇ ਟਵੀਟ ਕਰਨ ਤੋਂ ਬਾਅਦ ਦਲਜੀਤ ਦੋਸਾਂਝ ਨੇ ਵੀ ਜਮ ਕੇ ਭੜਾਸ ਕੱਢੀ ਤੇ ਕੰਗਣਾ ਨੂੰ ਖਰੀਆਂ ਖਰੀਆਂ ਸੁਣਾਈਆਂ।  

Click to comment

Leave a Reply

Your email address will not be published.

Most Popular

To Top