ਕੜਾਕੇ ਦੀ ਠੰਡ ਨਾਲ ਨਵੇਂ ਸਾਲ ਦੀ ਹੋਵੇਗੀ ਸ਼ੁਰੂਆਤ, ਮੀਂਹ ਅਤੇ ਬਰਫ਼ਬਾਰੀ ਕਾਰਨ ਚੱਲ ਸਕਦੀਆਂ ਨੇ ਤੇਜ਼ ਹਵਾਵਾਂ

ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਉੱਥੇ ਹੀ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜੋ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕੱਲ੍ਹ ਤੋਂ ਧੁੰਦ ਤੋਂ ਕੁਝ ਰਾਹਤ ਮਿਲੇਗੀ। ਇਸ ਦੌਰਾਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾਵੇਗਾ।
ਇਸ ਨਾਲ ਨਵੇਂ ਸਾਲ ਦੀ ਸ਼ੁਰੂਆਤ ਸਖ਼ਤ ਸਰਦੀ ਨਾਲ ਹੋਵੇਗੀ। ਪਹਾੜਾਂ ਵਿੱਚ ਮੀਂਹ ਅਤੇ ਬਰਫ਼ਬਾਰੀ ਤੋਂ ਬਾਅਦ ਉੱਤਰ ਤੋਂ ਤੇਜ਼ ਹਵਾਵਾਂ ਆਉਣਗੀਆਂ। ਸਾਲ ਦੇ ਅਖੀਰ ਵਿੱਚ 29-30 ਦਸੰਬਰ ਨੂੰ ਜੰਮੂ-ਕਸ਼ਮੀਰ ਤੋਂ ਲੈ ਕੇ ਹਿਮਾਚਲ ਅਤੇ ਉਤਰਾਖੰਡ ਤੱਕ ਦਰਮਿਆਨੀ ਬਰਫ਼ਬਾਰੀ ਅਤੇ ਗੁਜ਼ਰਦੀ ਟੁੱਟਵੀਂ ਬੱਦਲ਼ਵਾਈ ਨਾਲ ਪੰਜਾਬ ਦੇ ਕੁਝ ਖੇਤਰਾਂ ਵਿੱਚ ਕਿਣ-ਮਿਣ ਹੋ ਸਕਦੀ ਹੈ।
ਇਹਨੀਂ ਦਿਨੀਂ ਬੱਦਲਵਾਈ ਕਾਰਨ ਥੋੜੇ-ਬਹੁਤ ਖੇਤਰਾਂ ਚ’ ਧੁੰਦ ਘੱਟਦੀ ਵੇਖੀ ਜਾਵੇਗੀ ਜਾਂ ਸਵੇਰ ਦੇ 1-2 ਘੰਟੇ ਹੀ ਵੇਖੀ ਜਾਵੇਗੀ, ਪਰ ਅਗਾਮੀ ਦਿਨਾਂ ਚ’ ਧੁੰਦ ਦੀ ਆਉਣੀ- ਜਾਣੀ ਬਣੀ ਰਹੇਗੀ। ਖਾਸਕਰ ਸਿਸਟਮ ਦੇ ਗੁਜ਼ਰਣ ਤੋਂ ਬਾਅਦ ਸੰਘਣੀ ਧੁੰਦ ਮੁੜ ਵਾਪਸੀ ਕਰੇਗੀ। ਗੌਰਤਲਬ ਹੈ ਕਿ ਅੱਜ ਲਗਾਤਾਰ ਦਸਵੇਂ ਦਿਨ ਵੀ ਸੂਬੇ ਚ’ ColdDay ਦੀ ਸਥਿਤੀ ਜਾਰੀ ਰਹੀ, ਜਿੱਥੇ ਗੁਰਦਾਸਪੁਰ Lowest Maximum 8.5° ਰਿਕਾਰਡ ਕੀਤਾ ਗਿਆ।
ਇਸ ਸਬੰਧੀ ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਦੇ ਕਹਿਣ ਮੁਤਾਬਕ ਪੰਜਾਬ ਵਿੱਚ ਦਿਨ ਅਤੇ ਰਾਤ ਦੇ ਪਾਰੇ ਵਿੱਚ ਮਾਮੂਲੀ ਵਾਧਾ ਹੋਵੇਗਾ। ਸੰਘਣੀ ਧੁੰਦ ਸਿਰਫ਼ ਕੁਝ ਖੇਤਰਾਂ ਵਿੱਚ ਹੀ ਰਹੇਗੀ। ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 6.9 ਡਿਗਰੀ, ਅੰਮ੍ਰਿਤਸਰ 5.0, ਲੁਧਿਆਣਾ 6.6, ਪਟਿਆਲਾ 6.9, ਪਠਾਨਕੋਟ 7.2, ਫਰੀਦਕੋਟ 4.4, ਗੁਰਦਾਸਪੁਰ 3 ਡਿਗਰੀ ਰਿਹਾ।
ਇਸ ਦੇ ਨਾਲ ਹੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ। ਮੰਗਲਵਾਰ ਨੂੰ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਜ਼ਿਆਦਾਤਰ ਇਲਾਕਿਆਂ ‘ਚ ਹਲਕੇ ਬੱਦਲਾਂ ਨਾਲ ਧੁੱਪ ਛਾਈ ਰਹੀ। ਸੂਬੇ ਦੇ ਉਚਾਈ ਵਾਲੇ ਇਲਾਕਿਆਂ ‘ਚ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਮਾਈਨਸ ‘ਚ ਦਰਜ ਕੀਤਾ ਗਿਆ।