News

ਕੋਰੋਨਾ ਸੰਕਟ ਕਾਰਨ ਆਈਪੀਐਲ ਦੇ ਸਾਰੇ ਮੈਚ ਮੁਅੱਤਲ

ਕੋਰੋਨਾ ਵਾਇਰਸ ਦੀ ਮਾਰ ਹਰ ਖੇਤਰ ਤੇ ਪੈ ਰਹੀ ਹੈ। ਇਸ ਦੇ ਮੱਦੇਨਜ਼ਰ ਆਈਪੀਐਲ ਪ੍ਰਸ਼ਾਸਨ ਨੇ ਇਸ ਸੀਜ਼ਨ ਦੇ ਸਾਰੇ ਮੈਚਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦਰਅਸਲ ਆਈਪੀਐਲ ਦੀਆਂ ਚਾਰ ਵੱਖ-ਵੱਖ ਟੀਮਾਂ ਦੇ ਬਹੁਤ ਸਾਰੇ ਖਿਡਾਰੀ ਹੁਣ ਤੱਕ ਕੋਰੋਨਾ ਪਾਜ਼ੀਟਿਵ ਆਏ ਹਨ।

IPL 2021 Suspended after Saha & mishra tests positive, follow Live update

ਦਿੱਲੀ ਕੌਪੀਟਲਸ ਦੇ ਅਮਿਤ ਮਿਸ਼ਰਾ ਅੱਜ ਕੋਰੋਨਾ ਪਾਜ਼ੀਟਿਵ ਹੋਏ ਹਨ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਦੀ ਰਿਧੀਮਾਨ ਸਾਹਾ ਕੋਰੋਨਾ ਪਾਜ਼ੀਟਿਵ ਪਾਏ ਸਨ। ਇਸ ਤੋਂ ਇਲਾਵਾ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਡਾਰੀ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁੱਕੇ ਹਨ।

ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਦਸਿਆ ਕਿ ਇਸ ਸੈਸ਼ਨ ਲਈ ਆਈਪੀਐਲ ਮੁਲਤਵੀ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਦੇਸ਼ੀ ਖਿਡਾਰੀਆਂ ਸਮੇਤ ਖਿਡਾਰੀ ਬੱਬਲ ਵਿੱਚ ਹਨ। ਉਹ ਘਰ ਨਹੀਂ ਜਾਣਗੇ। ਬੀਸੀਸੀਆਈ ਇਹ ਵੇਖਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੋਰੋਨਾ ਤੋਂ ਬਚਾਅ ਦੇ ਨਾਲ ਕੀ ਖਿਡਾਰੀਆਂ ਨੂੰ ਬਾਇਓ ਬੱਬਲ ਵਿੱਚ 2-3 ਜੂਨ ਤੱਕ ਰੱਖਿਆ ਜਾ ਸਕਦਾ ਹੈ ਜਾਂ ਨਹੀਂ।

ਇਸ ਵਾਸਤੇ ਉਹਨਾਂ ਨੂੰ ਇੱਕ ਹਫ਼ਤਾ ਜਾਂ ਵੱਧ ਸਮਾਂ ਲੱਗੇਗਾ। ਇਸ ਲਈ ਉਦੋਂ ਤੱਕ ਇਹ ਸੀਜ਼ਨ ਮੁਅੱਤਲ ਹੈ। ਸੀਐਸਕੇ ਤੇ ਰਾਜਸਥਾਨ ਰਾਇਲਜ਼ ਵਿਚਾਲੇ ਮੈਚ ਬੁੱਧਵਾਰ ਨੂੰ ਚੇਨੱਈ ਸੁਪਰ ਕਿੰਗਜ਼ ਦੇ ਗੇਂਦਬਾਜ਼ੀ ਕੋਚ ਐਲ ਬਾਲਾਜੀ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ।

ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਮੈਚ ਵੀ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕੇਕੇਆਰ ਦੇ ਗੇਂਦਬਾਜ਼ ਸੰਦੀਪ ਵਾਰੀਅਰਜ਼ ਤੇ ਵਰੁਣ ਚੱਕਰਵਰਤੀ ਦੀ ਰਿਪੋਰਟ ਪੌਜ਼ੇਟਿਵ ਆਈ ਸੀ।

Click to comment

Leave a Reply

Your email address will not be published. Required fields are marked *

Most Popular

To Top