ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਖ਼ਬਰਾਂ
ਖ਼ਬਰਾਂ

ਕੋਰੋਨਾ ਵੈਕਸੀਨ ਦਾ ਪ੍ਰੋਗਰਾਮ ਸ਼ੁਰੂ, ਕੋਰੋਨਾ ਵੈਕਸੀਨ ਲਵਾਉਣ ਮਗਰੋਂ 43 ਸਾਲਾ ਹੈਲਥ ਵਰਕਰ ਦੀ ਮੌਤ

ਪੰਜਾਬੀ ਲੋਕ · 19 January 2021
ਮੂਲ ਤਸਵੀਰ ਉਪਲਬਧ ਨਹੀਂ

ਭਾਰਤ ਵਿੱਚ ਕੋਰੋਨਾ ਵੈਕਸੀਨ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਭਾਰਤ ਦੇ ਕਈ ਰਾਜਾਂ ਵਿੱਚ ਵੈਕਸੀਨ ਦੇ ਟੀਕੇ ਲਗਣੇ ਸ਼ੁਰੂ ਹੋ ਗਏ ਹਨ। ਉਥੇ ਹੀ ਕੇਂਦਰੀ ਸਿਹਤ ਵਿਭਾਗ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 3,81,305 ਸਿਹਤ ਕਰਮਚਾਰੀਆਂ ਨੇ ਕੋਰੋਨਾ ਟੀਕੇ ਲਵਾਏ ਹਨ, ਟੀਕਾਕਰਨ ਤੋਂ ਬਾਅਦ 580 ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਇਨ੍ਹਾਂ ਵਿੱਚੋਂ ਕਰਨਾਟਕ ਵਿੱਚ ਸਿਹਤ ਵਿਭਾਗ ਦੇ ਇੱਕ 43 ਸਾਲਾ ਕਰਮਚਾਰੀ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਹੋ ਗਈ, ਉਸ ਨੂੰ ਦੋ ਦਿਨ ਪਹਿਲਾਂ ਕੋਵੀਡ-19 ਟੀਕਾ ਲਾਇਆ ਗਿਆ ਸੀ। ਇਹ ਘਟਨਾ ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਇੱਕ ਵਾਰਡ ਲੜਕੇ ਦੀ ਸੋਮਵਾਰ ਨੂੰ ਹੋਈ ਮੌਤ ਮਗਰੋਂ ਹੋਈ ਹੈ ਜਿਸ ਦੀ ਕੋਵੀਸ਼ੀਲਡ ਦੇਣ ਦੇ 30 ਘੰਟੇ ਬਾਅਦ ਮੌਤ ਹੋ ਗਈ ਸੀ।

ਮ੍ਰਿਤਕ  ਕਰਮਚਾਰੀ ਦੀ ਪਛਾਣ ਬਲਾਰੀ ਜ਼ਿਲੇ ਦੇ ਨਾਗਰਾਜੂ ਵਜੋਂ ਹੋਈ ਹੈ। ਉਹ ਸਿਹਤ ਵਿਭਾਗ ਦਾ ਸਥਾਈ ਕਰਮਚਾਰੀ ਸੀ। ਵਿਭਾਗ ਨੇ ਦੱਸਿਆ ਕਿ ਉਸਨੂੰ 16 ਜਨਵਰੀ ਨੂੰ ਦੁਪਹਿਰ 1 ਵਜੇ ਟੀਕਾ ਲਗਾਇਆ ਗਿਆ ਸੀ ਤੇ ਉਹ ਅੱਜ ਸਵੇਰ ਤੱਕ ਠੀਕ ਸੀ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ