News

ਕੋਰੋਨਾ ਵਾਇਰਸ ਨਿਗਰਾਨੀ ਲਈ ਪੰਜਾਬ ’ਚ ਬਣੇਗਾ ‘ਵਿਸ਼ੇਸ਼ ਕੰਟਰੋਲ ਰੂਮ’

ਪੰਜਾਬ ਚ ਕੋਰੋਨਾ ਵਾਇਰਸ ਦੇ ਕੇਸ ਫਿਰ ਤੋਂ ਵਧਣੇ ਸ਼ੁਰੂ ਹੋ ਗਏ ਹਨ। ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ’ਤੇ ਸਮੀਖਿਆ ਬੈਠਕ ਕੀਤੀ ਹੈ। ਇਸ ਬੈਠਕ ਵਿੱਚ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕੋਵਿਡ ਸਬੰਧੀ ਨਿਗਰਾਨੀ ਰੱਖਣ ਲਈ ਵਿਸ਼ੇਸ ਕੰਟਰੋਲ ਰੂਮ ਬਣਾਇਆ ਜਾਵੇਗਾ।

CDC Asserts Novel Coronavirus Can Be Spread Via Airborne Transmission -  Dimensions of Dental Hygiene

ਕੰਟਰੋਲ ਰੂਮ ਦੁਆਰਾ ਘਰੇਲੂ ਇਕਾਂਤਵਾਸ ਦੇ ਮਾਮਲਿਆਂ ਵਿੱਚ ਨਿਜੀ ਤੌਰ ’ਤੇ ਨਿਗਰਾਨੀ ਹੋ ਸਕੇਗੀ। ਮੁੱਖ ਮੰਤਰੀ ਨੇ ਟੀਕਾਕਰਨ ਦੀ ਰੋਜ਼ਾਨਾ ਦੀ ਗਿਣਤੀ ਵਧਾ ਕੇ 2 ਲੱਖ ਕਰਨ ਦਾ ਵੀ ਹੁਕਮ ਦਿੱਤਾ ਹੈ। ਉਹਨਾਂ ਦਸਿਆ ਕਿ ਸੂਬੇ ਵਿੱਚ ਪਾਜ਼ੀਟੀਵਿਟੀ ਦਰ 8.1 ਫ਼ੀਸਦੀ ਹੈ, ਹਾਲਾਂਕਿ 40 ਸਾਲ ਤੋਂ ਘੱਟ ਉਮਰ ਵਰਗ ਵਿੱਚ ਪਾਜ਼ੀਟੀਵਿਟੀ ਦੀ ਦਰ 54 ਫ਼ੀਸਦੀ ਤੋਂ ਘੱਟ ਹੋ ਕੇ 50 ਫ਼ੀਸਦੀ ਤੱਕ ਆ ਗਈ ਹੈ।

ਲੋਕਾਂ ਦੇ ਸਖ਼ਤ ਯਤਨਾਂ ਨਾਲ ਇਹਨਾਂ ਪਾਬੰਦੀਆਂ ਦੇ ਸਵਰੂਪ 60 ਸਾਲ ਤੋਂ ਘੱਟ ਉਮਰ ਵਰਗ ਵਿੱਚ ਮੌਤ ਦਰ 50 ਫ਼ੀਸਦੀ ਤੋਂ ਘਟਾ ਕੇ 40 ਫ਼ੀਸਦੀ ਕਰਨ ਵਿੱਚ ਮਦਦ ਮਿਲੀ ਹੈ। ਕੈਪਟਨ ਨੇ ਕੇਂਦਰ ਸਰਕਾਰ ਤੋਂ 45 ਸਾਲ ਤੋਂ ਘੱਟ ਉਮਰ ਵਰਗ ਵਾਲਿਆਂ ਨੂੰ ਟੀਕਾਕਰਨ ਦੀ ਇਜ਼ਾਜਤ ਦੇਣ ਦੀ ਮੰਗ ਕੀਤੀ ਹੈ।

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਵਰਚੂਅਲ ਬੈਠਕ ਵਿੱਚ ਸਿਹਤ ਮੰਤਰੀ ਬਲਬੀਰ ਸਿੱਧੂ, ਸਿੱਖਿ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਸਮੇਤ ਕਈ ਮੰਤਰੀ ਅਤੇ ਸੀਨੀਅਰ ਪ੍ਰਸ਼ਾਸ਼ਨਕੀ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਮਾਹਰ ਵੀ ਸ਼ਾਮਲ ਹੋਏ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਬੇਸ਼ੱਕ ਟੀਕਾਕਰਨ ਦੀ ਗਿਣਤੀ 90,000 ਕਰ ਦਿੱਤੀ ਗਈ ਹੈ ਪਰ ਇਸ ਨੂੰ ਦੋ ਲੱਖ ਰੋਜ਼ਾਨਾ ਤੱਕ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਕੋਲ ਇਸ ਸਮੇਂ ਸਟਾਕ ਵਿਚ 3 ਲੱਖ ਕੋਵਿਸ਼ੀਲਡ ਅਤੇ ਇੱਕ ਲੱਖ ਕੋਵੈਕਸੀਨ ਮੌਜੂਦ ਹੈ। ਸਿਹਤ ਸਕੱਤਰ ਹੁਸਨ ਲਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ  ਪੀ. ਜੀ. ਆਈ. ਨੂੰ ਤਕਰੀਬਨ 300 ਖੁਰਾਕਾਂ ਦੇਣ ਤੋਂ ਬਾਅਦ ਵੀ ਪੰਜਾਬ ਕੋਲ ਸਟਾਕ ਵਿਚ ਹੁਣ ਤੱਕ 7000 ਖੁਰਾਕਾਂ ਹਨ।

ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਵਿਚ 8.1 ਫ਼ੀਸਦੀ ਸਮੁੱਚੀ ਪਾਜ਼ੀਟਿਵ ਦਰ ਦੇ ਮੁਕਾਬਲੇ ਮੋਹਾਲੀ ਜ਼ਿਲੇ ਵਿਚ 18 ਫ਼ੀਸਦੀ ਦਰ ਦਰਜ ਕੀਤੀ ਗਈ ਹੈ। ਜਲੰਧਰ, ਲੁਧਿਆਣਾ ਅਤੇ ਪਟਿਆਲਾ ਸਮੇਤ ਮੋਹਾਲੀ ਜ਼ਿਲੇ ਵਿਚ ਵਾਇਰਸ ਦੇ ਫੈਲਾਅ ਦੀ ਦਰ ਜ਼ਿਆਦਾ ਹੈ। ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਸਰਕਾਰੀ ਮੈਡੀਕਲ ਕਾਲਜਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਆਰਆਰਟੀਜ਼ ਲਈ ਵਿਦਿਆਰਥੀ ਤੁਰੰਤ ਮੁਹੱਈਆ ਕਰਵਾਏ ਜਾਣੇ ਚਾਹੀਦੇ ਹਨ।

Click to comment

Leave a Reply

Your email address will not be published. Required fields are marked *

Most Popular

To Top