News

ਕੋਰੋਨਾ ਵਾਇਰਸ ਦੇ ਦੌਰ ’ਚ ਤੰਦਰੁਸਤ ਰਹਿਣ ਲਈ ਇਹਨਾਂ ਚੀਜ਼ਾਂ ਦਾ ਕਰੋ ਸੇਵਨ

ਕੋਰੋਨਾ ਵਾਇਰਸ ਨਾਲ ਰੋਜ਼ਾਨਾ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਸਰਕਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਮੁਤਾਬਕ ਸਾਰੇ ਲੋਕ ਘਰ ਵਿੱਚ ਹੀ ਬੰਦ ਹਨ। ਬਹੁਤ ਸਾਰੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਇਹਨਾਂ ਹਾਲਾਤਾਂ ਵਿੱਚ ਲੋਕਾਂ ਨੂੰ ਅਪਣੇ ਭੋਜਨ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੋਰੋਨਾ ਤੋਂ ਬਚਣ ਅਤੇ ਲੜਨ ਲਈ ਸਰੀਰ ਵਿੱਚ ਇਮੀਊਨਿਟੀ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਹੈ।

Why a Healthy Gut Is So Important To Your Health | R3Bilt Fitness

ਤਾਜ਼ੇ ਫ਼ਲਾਂ ਦੀ ਵਰਤੋਂ

ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਤੋਂ ਬਚਣ ਲਈ ਅਪਣੀ ਖੁਰਾਕ ਵਿੱਚ ਤਾਜ਼ੇ ਫਲ ਜ਼ਰੂਰ ਸ਼ਾਮਲ ਕੀਤੇ ਜਾਣ। ਇਸ ਨਾਲ ਸਰੀਰ ਨੂੰ ਵਿਟਾਮਿਨ, ਖਣਿਜ, ਫਾਈਬਰ, ਪ੍ਰੋਟੀਨ ਅਤੇ ਐਂਟੀਆਕਸੀਡੈਂਟ ਦੀ ਭਰਪੂਰ ਮਾਤਰਾ ਮਿਲੇਗੀ। ਗਰਮੀ ਦੇ ਚੱਲ ਰਹੇ ਇਸ ਮੌਸਮ ਵਿੱਚ ਅੰਬ, ਸੇਬ, ਕੇਲਾ ਅਤੇ ਚੁਕੰਦਰ ਵੀ ਜ਼ਰੂਰ ਖਾਣਾ ਚਾਹੀਦਾ ਹੈ।

The Secret Trick for Great Sleep No Matter Your Age, Say Experts | Eat This  Not That

ਹਰੀਆਂ ਸਬਜ਼ੀਆਂ

ਇਹ ਸਲਾਹ ਤਾਂ ਬਹੁਤ ਸਮੇਂ ਤੋਂ ਦਿੱਤੀ ਜਾ ਰਹੀ ਹੈ ਕਿ ਅਪਣੀ ਖ਼ੁਰਾਕ ਵਿੱਚ ਤਾਜ਼ੀਆਂ ਅਤੇ ਹਰੀਆਂ ਸਬਜ਼ੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਸਬਜ਼ੀਆਂ ਵਿੱਚ ਫਲੀਆਂ, ਕੱਦੂ, ਆਲੂ, ਭਿੰਡੀ, ਸ਼ਕਰਕੰਦੀ ਆਦਿ ਖਾ ਸਕਦੇ ਹੋ। ਪਾਲਕ ਤੇ ਮੇਥੀ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਪਾਣੀ

ਸਾਡੇ ਸਰੀਰ ਨੂੰ ਪਾਣੀ ਜਿੰਨਾ ਮਿਲ ਸਕੇ ਉੰਨਾ ਥੋੜਾ ਹੈ। ਇਸ ਲਈ ਰੋਜ਼ਾਨਾ 8 ਤੋਂ 10 ਗਿਲਾਸ ਪਾਣੀ ਪੀਣਾ ਚਾਹੀਦਾ ਹੈ ਜਿਸ ਨਾਲ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ। ਪਾਣੀ ਦੇ ਨਾਲ ਨਾਲ ਤੁਸੀਂ ਜੂਸ ਵਾਲੇ ਫਲਾਂ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਨਿੰਬੂ ਪਾਣੀ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

Lemon Water for Immunity: Can drinking lemon water throughout the day  improve your immunity?

ਨੀਂਦ ਪੂਰੀ ਜ਼ਰੂਰੀ

ਬਹੁਤ ਸਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ। ਜੇ ਨੀਂਦ ਪੂਰੀ ਨਾ ਹੋਵੇ ਤਾਂ ਇਮੀਊਨਿਟੀ ਸਿਸਟਮ ਖਰਾਬ ਹੋ ਜਾਂਦਾ ਹੈ ਤੇ ਸਰੀਰ ਨੂੰ ਭਿਆਨਕ ਬਿਮਾਰੀਆਂ ਲੱਗ ਸਕਦੀਆਂ ਹਨ।

ਬਦਾਮਾਂ ਦੀ ਵਰਤੋਂ

ਬਦਾਮ ਵਿੱਚ ਵਿਟਾਮਿਨ-ਈ ਹੁੰਦਾ ਹੈ ਜੋ ਕਿ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ। ਸਰੀਰ ਨੂੰ ਕਮਜ਼ੋਰੀ ਤੋਂ ਬਚਾਉਣ ਲਈ ਬਦਾਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬਦਾਮਾਂ ਤੋਂ ਇਲਾਵਾ ਤੁਸੀਂ ਸੁੱਕੇ ਮੇਵੇ ਜਿਵੇਂ ਕਾਜੂ, ਐਵਾਕਾਡੋ ਤੇ ਵਿਟਾਮਿਨ-ਈ ਵੀ ਸ਼ਾਮਲ ਕਰ ਸਕਦੇ ਹੋ।

ਬੀਨਜ਼

ਬੀਨਜ਼ ਸਰੀਰ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਹਨਾਂ ਵਿੱਚ ਜ਼ਿੰਕ ਹੁੰਦਾ ਹੈ ਜੋ ਕਿ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ ਤੇ ਸਰੀਰ ਵਿਚੋਂ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਦੇ ਹਨ।

ਆਂਡੇ

ਅੰਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਕੋਰੋਨਾ ਤੋਂ ਰਿਕਵਰੀ ਲਈ ਬਹੁਤ ਜ਼ਰੂਰੀ ਹੈ।

Click to comment

Leave a Reply

Your email address will not be published. Required fields are marked *

Most Popular

To Top