ਕੋਰੋਨਾ ਵਾਇਰਸ ਤੋਂ ਬਚਣ ਲਈ ਡਾਈਟ ਵਿੱਚ ਸ਼ਾਮਲ ਕਰੋ ਆਂਵਲੇ ਤੋਂ ਬਣੀਆਂ ਇਹ ਚੀਜ਼ਾਂ, ਵਧੇਗੀ ਇਮਿਊਨਿਟੀ

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕਈ ਕੇਸ ਸਾਹਮਣੇ ਆ ਰਹੇ ਹਨ। ਇਸ ਬੀਮਾਰੀ ਨਾਲ ਟੱਕਰ ਲੈਣ ਲਈ ਤੁਹਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਣਾ ਜ਼ਰੂਰੀ ਹੈ। ਅਜਿਹੇ ਵਿੱਚ ਤੁਸੀਂ ਡਾਈਟ ਵਿੱਚ ਉਹਨਾਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਹਨਾਂ ਵਿੱਚ ਵਿਟਾਮਿਨ ਸੀ ਦੀ ਮਾਤਰਾ ਪਾਈ ਜਾਂਦੀ ਹੈ। ਇਹ ਪੋਸ਼ਕ ਤੱਤ ਆਂਵਲਾ ਵਿੱਚ ਭਾਰੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਇਸ ਦੇ ਸੇਵਨ ਨਾਲ ਇਮਿਊਨਿਟੀ ਬਿਹਤਰ ਹੁੰਦੀ ਹੈ। ਜਿਸ ਨਾਲ ਤੁਸੀਂ ਕੋਰੋਨਾ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਆਂਵਲਾ ਐਂਟੀ ਆਕਸੀਡੈਂਟ ਅਤੇ ਐਂਟੀ ਇੰਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਸਰਦੀ, ਖੰਘ, ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ।
ਆਂਵਲੇ ਦੀ ਸੌਸ
ਆਂਵਲੇ ਦੀ ਸੌਸ ਬਣਾਉਣ ਲਈ ਇੱਕ ਕੱਪ ਆਂਵਲੇ ਦਾ ਗੁੱਦਾ, 3-4 ਚਮਚੇ ਗੁੜ ਦਾ ਪਾਊਡਰ, 1 ਚਮਚਾ ਕਾਲਾ ਲੂਣ
ਇਸ ਸੌਸ ਨੂੰ ਬਣਾਉਣ ਲਈ ਆਂਵਲਿਆਂ ਨੂੰ ਉਬਾਲੋ, ਜਦੋਂ ਇਹ ਨਰਮ ਹੋ ਜਾਵੇ ਤਾਂ ਇਸ ਦੇ ਬੀਜ ਕੱਢ ਦਿਓ। ਫਿਰ ਗੁੜ ਅਤੇ ਲੂਣ ਨੂੰ ਹਲਕਾ ਉਬਾਲ ਲਓ। ਇਸ ਵਿੱਚ ਆਂਵਲੇ ਦੇ ਗੁੱਦੇ ਨੂੰ ਮਿਲਾਓ। ਜਦੋਂ ਇਹ ਸੰਘਣਾ ਹੋਣ ਲੱਗੇ ਤਾਂ ਸਮਝੋ ਸੌਸ ਬਣ ਗਈ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਵਧਾਉਣ ਵਿੱਚ ਕਾਫ਼ੀ ਮਦਦ ਮਿਲਦੀ ਹੈ।
ਆਂਵਲੇ ਦੀ ਚਾਹ
ਆਂਵਲੇ ਦੀ ਚਾਹ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਵਿੱਚ ਕਾਰਗਰ ਹੈ। ਇਸ ਚਾਹ ਨੂੰ ਬਣਾਉਣ ਲਈ ਆਂਵਲਾ ਪਾਊਡਰ, ਅਦਰਕ, ਤੁਲਸੀ ਦੇ ਪੱਤੇ ਦਾ ਇਸਤੇਮਾਲ ਕਰ ਸਕਦੇ ਹੋ।
ਆਂਵਲੇ ਦਾ ਮੁਰੱਬਾ
ਆਂਵਲੇ ਦਾ ਮੁਰੱਬਾ ਠੰਡਾ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ਵਿੱਚ ਗਰਮੀ ਨਹੀਂ ਹੁੰਦੀ ਤੇ ਇਸ ਨਾਲ ਸਰੀਰ ਦਾ ਇਮਿਊਨਿਟੀ ਸਿਸਟਮ ਵੀ ਵਧਦਾ ਹੈ।