News

ਕੋਰੋਨਾ ਵਾਇਰਸ ਕਾਰਨ ਪੰਜਾਬ ’ਚ ਵਧੀਆਂ ਮੁਸੀਬਤਾਂ, ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ

ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਤੇ ਵੈਂਟੀਲੇਟਰ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ। ਉੱਥੇ ਹੀ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਟ੍ਰੇਸ ਕਰਨਾ ਵੱਡੀ ਮੁਸੀਬਤ ਬਣਦਾ ਜਾ ਰਿਹਾ ਹੈ। ਇਸ ਤੋਂ ਇਲਾਵਾ 52 ਫ਼ੀਸਦ ਮਾਮਲਿਆਂ ਵਿੱਚ ਪੀੜਤਾਂ ਨੂੰ ਅਪਣੀ ਇਨਫੈਕਸ਼ਨ ਦੇ ਸੋਰਸ ਦਾ ਹੀ ਪਤਾ ਨਹੀਂ ਹੈ।

Punjab sees record surge in COVID-19 tally: Over 1,000 cases in a day,  lockdown in 4 districts

ਇਹਨਾਂ ਸਮੱਸਿਆਵਾਂ ਸਾਹਮਣੇ ਸਿਹਤ ਮਹਿਕਮਾ ਵੀ ਬੇਵੱਸ ਨਜ਼ਰ ਆ ਰਿਹਾ ਹੈ। ਸਿਹਤ ਮਹਿਕਮੇ ਦੇ ਸੂਤਰਾਂ ਮੁਤਾਬਕ ਵੱਡੀ ਗਿਣਤੀ ਵਿੱਚ ਅਜਿਹੇ ਮਰੀਜ਼ ਹਨ ਜਿਹੜੇ ਅਪਣੇ ਕਾਨਟੈਕਟ ਦੀ ਸਹੀ ਜਾਣਕਾਰੀ ਸ਼ੇਅਰ ਨਹੀਂ ਕਰ ਰਹੇ। ਉੱਥੇ ਹੀ ਸਿਹਤ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਹੁਸਨ ਲਾਲ ਨੇ ਕਿਹਾ ਕਿ ਉਹਨਾਂ ਨੂੰ ਤਿੰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲਾ ਕਾਨਟੈਕਟ ਟ੍ਰੇਸਿੰਗ, ਦੂਜਾ ਲੱਛਣ ਹੋਣ ਦੇ ਬਾਵਜੂਦ ਲੋਕ ਟੈਸਟ ਕਰਵਾਉਣ ਤੋਂ ਕਤਰਾ ਰਹੇ ਹਨ ਤੇ ਤੀਸਰਾ ਸਹੀ ਜਾਣਕਾਰੀ ਨਹੀਂ ਦੇ ਰਹੇ। ਉਨ੍ਹਾਂ ਕਿਹਾ ਕਿ ”ਜੇਕਰ ਇੱਕ ਜ਼ਿਲ੍ਹੇ ਵਿੱਚ 500 ਪੌਜ਼ੇਟਿਵ ਮਰੀਜ਼ ਆਏ ਤਾਂ ਉਸ ਦੇ 20 ਕਾਨਟੈਕਟ ਨੂੰ ਹੀ ਲੱਭਣ ਦਾ ਮਤਲਬ ਹੈ 10,000 ਲੋਕਾਂ ਨੂੰ ਲੱਭਣਾ ਤੇ ਇਹ ਸਿਲਸਿਲਾ ਕਈ ਵਾਰ ਗੁਣਾਤਮਕ ਰੂਪ ਨਾਲ ਵੱਧ ਜਾਂਦਾ ਹੈ।

ਉਹਨਾਂ ਅੱਗੇ ਦਸਿਆ ਕਿ ਮਰੀਜ਼ ਸਿਹਤ ਵਿਭਾਗ ਦੁਆਰਾ ਕੀਤੇ ਜਾ ਰਹੇ ਫੋਨ ਨੂੰ ਵੀ ਅਟੈਂਡ ਨਹੀਂ ਕਰਦੇ। ਬਹੁਤ ਸਾਰੇ ਅਜਿਹੇ ਮਰੀਜ਼ ਹਨ ਜਿਹਨਾਂ ਨੇ ਹੁਣ ਤਕ ਅਪਣਾ ਟੈਸਟ ਨਹੀਂ ਕਰਵਾਇਆ। ਇਸ ਨਾ ਮਰੀਜ਼ਾਂ ਵਿੱਚ ਗੁਣਾਤਮਕ ਵਾਧਾ ਹੋ ਜਾਂਦਾ ਹੈ। ਉੱਥੇ ਹੀ ਸਿਹਤ ਵਿਭਾਗ ਦੀ ਮੰਗ ਉੱਤੇ ਮੁੱਖ ਸਕੱਤਰ ਵਿਨੀ ਮਹਾਜਨ ਨੇ ਅਧਿਆਪਕਾਂ ਨੂੰ ਪੌਜ਼ੇਟਿਵ ਕੇਸਾਂ ਦੇ ਕਾਨਟੈਕਟ ਲੱਭਣ ਵਿੱਚ ਸਹਿਯੋਗ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। 

Click to comment

Leave a Reply

Your email address will not be published. Required fields are marked *

Most Popular

To Top