Punjab

ਕੋਰੋਨਾ ਲਾਸ਼ਾਂ ਦੇ ਸਰੀਰ ’ਚੋਂ ਅੰਗ ਕੱਢਣ ਦੇ ਮਾਮਲੇ ’ਤੇ ਆ ਗਿਆ ਨੋਟਿਸ, ਹੁਣ ਕੋਰੋਨਾ ਮਰੀਜ਼ ਬੇਖੌਫ਼ ਹੋ ਕੇ ਜਾਣ ਹਸਪਤਾਲ

Hospital

ਪਟਿਆਲਾ: ਪੰਜਾਬ ਵਿਚ ਜਿੱਥੇ ਕੋਰੋਨਾ ਨੇ ਲੋਕਾਂ ਦੇ ਸਾਹ ਸੁਕਾਏ ਹੋਏ ਹਨ ਉੱਥੇ ਹੀ ਅਜਿਹੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜੋ ਕਿ ਦਿਲ ਦਿਹਲਾ ਕੇ ਰੱਖ ਦਿੰਦੀਆਂ ਹਨ। ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਮਰੀਜ਼ਾਂ ਦੀ ਮੌਤ ਉਪਰੰਤ ਲਾਸ਼ ਦੇ ਸਰੀਰ ਵਿਚੋਂ ਅੰਗ ਕੱਢ ਲਏ ਜਾਣ ਦੇ ਕਥਿਤ ਮਾਮਲਿਆਂ ਦਾ ਸੂਬੇ ਦੀ ਮੈਡੀਕੋ-ਲੀਗਲ ਮਾਹਿਰਾਂ ਦੀ ਸੰਸਥਾ ਪੰਜਾਬ ਅਕੈਡਮੀ ਆਫ ਫੌਰੈਂਸਿਕ ਮੈਡੀਸਨ ਐਂਡ ਟੌਕਸੀਕੌਲੋਜੀ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਅਕੈਡਮੀ ਦੇ ਰਾਜਸੀ ਪ੍ਰਧਾਨ ਅਤੇ ਰਾਸ਼ਟਰੀ ਫੈਲੋਸ਼ਿਪ ਅਵਾਰਡੀ ਡਾ. ਡੀ. ਐਸ ਭੁੱਲਰ ਨੇ ਕਿਹਾ ਕਿ ਕੋਰੋਨਾ ਲਾਸ਼ਾਂ ਵਿਚੋਂ ਅੰਗ ਕੱਢਣ ਦੀਆਂ ਅਫ਼ਵਾਹਾਂ ਝੂਠ ਅਤੇ ਬੇ-ਬੁਨਿਆਦੀ ਹਨ ਅਤੇ ਕੁੱਝ ਅਨਪੜ੍ਹ ਅਤੇ ਅਗਿਆਨੀ ਲੋਕਾਂ ਵੱਲੋਂ ਬਿਨਾਂ ਤਰਕ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਸਿੱਟੇ ਵਜੋਂ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਜੰਗੀ ਪੱਧਰ ਤੇ ਵਿੱਢੀ ਮੁਹਿੰਮ ਅਤੇ ਸੇਵਾਵਾਂ ਨੂੰ ਢਾਹ ਲਾ ਰਹੀਆਂ ਹਨ ਜਿਸ ਦਾ ਸਿੱਧੇ ਤੌਰ ਤੇ ਨੁਕਸਾਨ ਗੰਭੀਰ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂ ਕਿ ਅਜਿਹੀਆਂ ਅਫ਼ਵਾਹਾਂ ਕਾਰਨ ਮਰੀਜ਼ ਹਸਪਤਾਲਾਂ ਵਿਚ ਜਾਣ ਤੋਂ ਡਰਦੇ ਹਨ ਅਤੇ ਇਲਾਜ ਵਿਚ ਦੇਰੀ ਹੋਣ ਕਾਰਨ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ।

ਪੰਜਾਬ ‘ਚ ਇੱਕ ਵੀ ਅਜਿਹਾ ਸਰਕਾਰੀ ਹਸਪਤਾਲ ਨਹੀਂ ਹੈ, ਜਿੱਥੇ ਮਨੁੱਖੀ ਅੰਗ ਕੱਢ ਕੇ ਲੋੜਵੰਦ ਮਰੀਜ਼ਾਂ ਨੂੰ ਲਾਏ ਜਾ ਸਕਦੇ ਹਨ ਅਤੇ ਅੰਗ ਬਦਲਣ ਦੀ ਪ੍ਰਕਿਰਿਆ ਸੌਖੀ ਨਹੀਂ ਹੈ ਕਿਉਂਕਿ ਕਈ ਤਰ੍ਹਾਂ ਦੇ ਕਾਨੂੰਨੀ ਪੜਾਅ ਪਾਰ ਕਰਨ ਉਪਰੰਤ ਅਤੇ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਕਰਨ ਉਪਰੰਤ ਹੀ ਮਾਹਿਰਾਂ ਦੀ ਟੀਮ ਫ਼ੈਸਲਾ ਕਰਦੀ ਹੈ ਕਿ ਅਜਿਹੇ ਅੰਗ ਅਸਲ ਮਰੀਜ਼ ਨੂੰ ਦਿੱਤੇ ਜਾ ਸਕਦੇ ਹਨ ਜਾਂ ਨਹੀਂ। ਕੋਰੋਨਾ ਮਹਾਮਾਰੀ ਕਾਰਨ ਸਿਰਫ ਪੰਜਾਬ ‘ਚ ਹੀ ਨਹੀਂ, ਸਗੋਂ ਦੁਨੀਆ ਭਰ ‘ਚ ਮੌਤਾਂ ਹੋ ਰਹੀਆਂ ਹਨ ਅਤੇ ਮਨੁੱਖੀ ਅੰਗਾਂ ਦੇ ਕੱਢਣ ਦੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ।

ਮੰਤਰੀਆਂ ਨੇ ਕੈਪਟਨ ਸਰਕਾਰ ‘ਤੇ ਪਾਇਆ ਦਬਾਅ, ਹੁਣ ਤਾਂ ਵੀਕੈਂਡ ਲਾਕਡਾਊਨ ਹਟਾਉਣਾ ਪਊ

ਸਰਕਾਰੀ ਹਸਪਤਾਲਾਂ ਦੇ ਡਾਕਟਰ ਅਤੇ ਪੈਰਾ-ਮੈਡੀਕਲ ਕਰਮਚਾਰੀ ਆਪਣੀਆਂ ਅਤੇ ਅਪਣੇ ਪਰਿਵਾਰ ਦੀਆਂ ਜਾਨਾਂ ਖਤਰੇ ਵਿਚ ਪਾ ਕੇ ਦਿਨ ਰਾਤ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਅਤੇ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਨ ਵਾਲੇ ਜਵਾਨਾਂ ਦੀ ਤਰ੍ਹਾਂ ਹੀ ਲੋਕਾਂ ਦੀ ਜਾਨ ਬਚਾਉਣ ਲਈ ਕੋਰੋਨਾ ਰੂਪੀ ਅੰਦਰੂਨੀ ਦੁਸ਼ਮਣ ਨਾਲ ਲੜ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top