News

ਕੋਰੋਨਾ ਰਿਵਿਊ ਬੈਠਕ ਹੋਈ ਖ਼ਤਮ, ਪੰਜਾਬ ’ਚ ਲੱਗੇਗਾ ਸੰਪੂਰਨ ਲਾਕਡਾਊਨ?

ਪੰਜਾਬ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਰਿਵਿਊ ਮੀਟਿੰਗ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ। ਉਹਨਾਂ ਲਾਕਡਾਊਨ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਕੋਈ ਸੰਪੂਰਨ ਤਾਲਾਬੰਦੀ ਨਹੀਂ ਲਗੇਗੀ ਜਦਕਿ ਵੀਕੈਂਡ ਲਾਕਡਾਊਨ ਜਾਰੀ ਰਹੇਗਾ।

Capt Amarinder Singh trashes Haryana CM Khattar's call records

ਕੋਵਿਡ ਰਿਵਿਊ ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਸੰਪੂਰਨ ਤਾਲਾਬੰਦੀ ਲਾਉਣਾ ਕੋਈ ਹੱਲ ਨਹੀਂ ਹੈ ਸਗੋਂ ਇਹ ਮਜ਼ਦੂਰਾਂ ਦੇ ਪਲਾਇਨ ਨੂੰ ਹੋਰ ਵਾਧਾ ਦੇਵੇਗਾ। ਉਹਨਾਂ ਅੱਗੇ ਕਿਹਾ ਕਿ ਜਿਹੜੇ 6 ਜ਼ਿਲ੍ਹੇ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਉਥੇ ਹੋਰ ਸਖ਼ਤੀ ਵਰਤੀ ਜਾਵੇ ਅਤੇ 100 ਫ਼ੀਸਦੀ ਨਾਲ ਕੋਰੋਨਾ ਦੇ ਟੈਸਟਾਂ ਨੂੰ ਯਕੀਨੀ ਬਣਾਇਆ ਜਾਵੇ। 

ਇਸ ਦੇ ਨਾਲ ਹੀ ਕੈਪਟਨ ਵੱਲੋਂ ਉਦਯੋਗਾਂ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਿਹੜੇ ਜੇਕਰ ਉਨ੍ਹਾਂ ਦੇ ਮਜ਼ਦੂਰਾਂ ’ਚੋਂ ਕੋਈ ਕੋਵਿਡ ਨਾਲ ਪੀੜਤ ਪਾਇਆ ਜਾਂਦਾ ਹੈ ਤਾਂ ਉਸ ਦੀ ਹਰ ਪੱਖੋਂ ਮਦਦ ਕੀਤੀ ਜਾਵੇ। ਮੁੱਖ ਮੰਤਰੀ ਲੁਧਿਆਣਾ, ਮੋਹਾਲੀ, ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਦੇ 6 ਸਭ ਤੋਂ ਖਰਾਬ ਜ਼ਿਲ੍ਹਿਆਂ ਦੀ ਸਥਿਤੀ ਦੀ ਸਮੀਖਿਆ ਲਈ ਇਕ ਐਮਰਜੈਂਸੀ ਬੈਠਕ ਦੀ ਅਗਵਾਈ ਕਰ ਰਹੇ ਸਨ। 

ਜਾਣਕਾਰੀ ਮੁਤਾਬਕ, ਪੰਚਕੂਲਾ, ਗੁੜਗਾਓਂ, ਫਰੀਦਾਬਾਦ, ਹਿਸਾਰ, ਸੋਨੀਪਤ, ਰੋਹਤਕ, ਕਰਨਾਲ, ਸਿਰਸਾ ਅਤੇ ਫਤਿਹਾਬਾਦ ’ਚ ਸ਼ੁੱਕਰਵਾਰ ਯਾਨੀ ਅੱਜ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਤਾਲਾਬੰਦੀ ਰਹੇਗੀ। 

Click to comment

Leave a Reply

Your email address will not be published. Required fields are marked *

Most Popular

To Top