News

ਕੋਰੋਨਾ ਮਰੀਜ਼ਾਂ ਲਈ ਵੱਡੀ ਖ਼ੁਸ਼ਖਬਰੀ, ਨਹੀਂ ਮਰਨਗੇ ਲੋਕ, ਹਸਪਤਾਲ ਗਏ ਬਿਨਾਂ ਇੰਝ ਹੋਵੇਗਾ ਇਲਾਜ

ਕੈਨੇਡਾ ਸਥਿਤ ਦਵਾਈ ਦੀ ਇਕ ਫਰਮ ‘ਸੈਨੋਟਾਈਜ਼’ ਨੇ ਆਪਣੇ ਨਾਇਟ੍ਰਿਕ ਆਕਸਾਈਡ ਨੱਕ ਸਪ੍ਰੇਅ ਦੀ ਵਰਤੋਂ ਲਈ ਯੂਨਾਈਟਡ ਕਿੰਗਡਮ ਅਤੇ ਕੈਨੇਡਾ ਤੋਂ ਐਮਰਜੈਂਸੀ ਮਨਜ਼ੂਰੀ ਮੰਗੀ ਹੈ। ਕੈਨੇਡਾ ਦੀ ਕੰਪਨੀ ਸੈਨੋਟਾਈਜ਼ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਜਿਹੀ ਨੇਜਲ ਸਪ੍ਰੇਅ ਬਣਾਈ ਹੈ ਜਿਹੜੀ 99 ਫੀਸਦੀ ਕੋਰੋਨਾ ਵਾਇਰਸ ਨੂੰ ਖ਼ਤਮ ਕਰ ਦਿੰਦੀ ਹੈ।

Anti-Covid nasal spray in approval queue could be game changer for India:  Scientist - Times of India

ਕੰਪਨੀ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਸਪ੍ਰੇਅ ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ਼ ਦਾ ਸਮਾਂ ਘੱਟ ਕਰ ਦੇਵੇਗੀ। ਉੱਧਰ ਬ੍ਰਿਟਿਸ਼ ਸਰਕਾਰ ਦੇ ਸਾਬਕਾ ਮੰਤਰੀ ਰੋਬ ਵਿਲਸਨ ਨੇ ਉਮੀਦ ਜਤਾਈ ਹੈ ਕਿ ਇਹ ਨੱਕ ਵਾਲੀ ਸਪ੍ਰੇਅ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ।

canada s nose spray could prove to be game changer against corona

ਉਨ੍ਹਾਂ ਮੁਤਾਬਿਕ ਜਿਹੜੇ ਲੋਕ ਕੋਰੋਨਾ ਪੀੜਤ ਹਨ ਉਹ ਇਸ ਸਪ੍ਰੇਅ ਨੂੰ ਇਕ ਇਲਾਜ ਵਜੋਂ ਵਰਤੋਂ ਕਰ ਸਕਦੇ ਹਨ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਐੱਨ. ਐੱਚ. ਐੱਸ. ਹਸਪਤਾਲ ਦੇ 2 ਪੜਾਵਾਂ ਦਾ ਟ੍ਰਾਇਲ ਕੀਤਾ ਹੈ। ਯੂ. ਕੇ. ਵਿਚ ਹੋਏ ਪ੍ਰੀਖਣ ਤੋਂ ਪਤਾ ਲੱਗਾ ਹੈ ਕਿ ਇਹ 24 ਘੰਟੇ ਤੋਂ ਬਾਅਦ ਵਾਇਰਸ ਲੋਡ ਨੂੰ 95 ਫੀਸਦੀ ਘੱਟ ਕਰ ਦਿੰਦਾ ਹੈ ਅਤੇ 48 ਘੰਟੇ ਤੋਂ ਬਾਅਦ 99.9 ਫੀਸਦੀ ਵਾਇਰਸ ਚਲਾ ਜਾਂਦਾ ਹੈ।

ਉੱਥੇ ਹੀ ਕੰਪਨੀ ਦੇ ਨੁਮਾਇੰਦੇ ਨੇ ਕਿਹਾ ਹੈ ਕਿ ਨੱਕ ਵਾਲੀ ਸਪ੍ਰੇਅ ਨਾਲ ਲੋਕਾਂ ਨੂੰ ਕੋਰੋਨਾ ਦੇ ਲੱਛਣਾਂ ਨਾਲ ਨਜਿੱਠਣ ਵਿਚ ਮਦਦ ਮਿਲਦੀ ਹੈ ਅਤੇ ਉਹ ਜਲਦੀ ਠੀਕ ਹੋ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਬ੍ਰਿਟੇਨ ਅਤੇ ਕੈਨੇਡਾ ਦੋਹਾਂ ਵਿਚ ਐਮਰਜੈਂਸੀ ਵਰਤੋਂ ਲਈ ਅਰਜ਼ੀ ਪਾਈ ਗਈ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਇਸ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਕੀਤੀ ਜਾਵੇਗੀ।

ਕੰਪਨੀ ਦਾ ਦਾਅਵਾ ਹੈ ਕਿ ਇਹ ਸਪ੍ਰੇਅ ਮਰੀਜ਼ਾਂ ਨੂੰ ਖੁਦ ਹੀ ਆਪਣੀ ਨੱਕ ਵਿਚ ਕਰਨੀ ਹੁੰਦੀ ਹੈ ਅਤੇ ਇਹ ਨੱਕ ਵਿਚ ਹੀ ਵਾਇਰਲ ਲੋਡ ਨੂੰ ਘੱਟ ਕਰ ਦਿੰਦੀ ਹੈ। ਇਸ ਨਾਲ ਨਾ ਤਾਂ ਵਾਇਰਸ ਪੈਦਾ ਹੋ ਸਕਦਾ ਹੈ ਅਤੇ ਨਾ ਹੀ ਫੇਫੜਿਆਂ ਵਿਚ ਜਾ ਕੇ ਨੁਕਸਾਨ ਪਹੁੰਚਾ ਪਾਉਂਦਾ ਹੈ।

ਦੱਸ ਦਈਏ ਕਿ ਨੇਜਲ ਸਪ੍ਰੇਅ ਦੇ ਪਹਿਲੇ ਪੜਾਅ ਦਾ ਟ੍ਰਾਇਲ 11 ਜਨਵਰੀ ਨੂੰ ਐਸ਼ਫੋਰਡ ਅਤੇ ਸੈਂਟਰ ਪੀਟਰ ਦੇ ਹਸਪਤਾਲਾਂ ਐੱਨ. ਐੱਚ. ਐੱਸ. ਫਾਊਂਡੇਸ਼ਨ ਟਰੱਸਟ ਵਿਚ ਸ਼ੁਰੂ ਹੋਇਆ। ਕੈਨੇਡਾ ਵਿਚ ਟ੍ਰਾਇਲ ਦੌਰਾਨ 103 ਲੋਕਾਂ ਦੇ ਨੱਕ ਵਿਚ ਸਪ੍ਰੇਅ ਕੀਤਾ ਗਿਆ। ਕੋਈ ਵੀ ਕੋਵਿਡ-19 ਪਾਜ਼ੇਟਿਵ ਨਹੀਂ ਪਾਇਆ ਗਿਆ।

Click to comment

Leave a Reply

Your email address will not be published. Required fields are marked *

Most Popular

To Top