Punjab

ਕੋਰੋਨਾ ਮਰੀਜ਼ ਦਾ ਸਸਕਾਰ ਕਰਨ ਆਈ ਮੈਡੀਕਲ ਟੀਮ ਨੂੰ ਪਈਆਂ ਭਾਜੜਾਂ, ਭੱਜ ਕੇ ਬਚਾਈ ਜਾਨ

ਧਰਮਕੋਟ: ਬੀਤੇ ਦਿਨੀਂ ਪਿੰਡ ਕੋਕਰੀ ਬੁੱਟਰਾਂ ਵਿਖੇ ਇੱਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। ਮੈਡੀਕਲ ਟੀਮ ਮਰੀਜ਼ ਦਾ ਸਸਕਾਰ ਕਰਵਾਉਣ ਲਈ ਪਹੁੰਚੀ ਅਤੇ ਸਸਕਾਰ ਸਮੇਂ ਪਰਿਵਾਰ ਵਾਲਿਆਂ ਨੂੰ ਮੈਡੀਕਲ ਕਿੱਟਾਂ ਦੇਣੀਆਂ ਸੀ। ਉਸ ਸਮੇਂ ਵੱਡੀ ਗਿਣਤੀ ਲੋਕ ਪਹੁੰਚ ਗਏ ਅਤੇ ਮੈਡੀਕਲ ਟੀਮ ਨੂੰ ਭੱਦੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ।

ਇਸ ਤੋਂ ਬਾਅਦ ਲੋਕਾਂ ਨੇ ਸਿਹਤ ਵਿਭਾਗ ਦੀ ਟੀਮ ‘ਤੇ ਹਮਲਾ ਕਰ ਦਿੱਤਾ ਅਤੇ ਡਰਾਈਵਰ ਨਾਲ ਮਾੜਾ ਵਤੀਰਾ ਕਰਦੇ ਹੋਏ ਉਸ ਦੀ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਹਾਲਾਤ ਵਿਗੜਦੇ ਦੇਖ ਸਿਹਤ ਵਿਭਾਗ ਦੀ ਟੀਮ ਨੇ ਉਥੋਂ ਮਸਾਂ ਭੱਜ ਕੇ ਜਾਨ ਬਚਾਈ। ਇਸ ਸਬੰਧੀ ਅੱਜ ਐੱਸ. ਐੱਮ. ਓ. ਰਾਕੇਸ਼ ਕੁਮਾਰ ਬਾਲੀ ਨੇ ਆਪਣੀ ਪੂਰੀ ਮੈਡੀਕਲ ਟੀਮ ਸਮੇਤ ਐੱਸ. ਡੀ. ਐੱਮ. ਧਰਮਕੋਟ ਡਾ. ਨਰਿੰਦਰ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਅਤੇ ਟੀਮ ਨਾਲ ਦੁਰਵਿਹਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਕਿਹਾ।

ਭਗਵੰਤ ਮਾਨ ਨੇ ਕਰਵਾਇਆ ਕੋਰੋਨਾ ਟੈਸਟ

ਇਸ ਮੌਕੇ ਐੱਸ. ਡੀ. ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਟੀਮ ਨੂੰ ਵਿਸ਼ਵਾਸ ਦੁਆਇਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬਾਲੀ ਨੇ ਕਿਹਾ ਕਿ ਜਿਵੇਂ ਹੀ ਟੀਮ ਨੇ ਮ੍ਰਿਤਕ ਦਾ ਸਸਕਾਰ ਸ਼ੁਰੂ ਕਰਵਾਇਆ ਤਾਂ ਆਪਸ ਵਿਚ ਗੱਲਾਂ ਕਰ ਰਹੇ ਲੋਕ ਅਚਾਨਕ ਭੜਕ ਗਏ ਅਤੇ ਟੀਮ ਮੈਂਬਰਾਂ ਨੂੰ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤਾ।

ਡਰਾਈਵਰ ਚਮਕੌਰ ਸਿੰਘ ਉਥੋਂ ਨਿਕਲਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਧੱਕਾ-ਮੁੱਕੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸ ਦੌਰਾਨ ਲੋਕਾਂ ਵਲੋਂ ਸਿਹਤ ਵਿਭਾਗ ਟੀਮ ਨੂੰ ਤੇਲ ਪਾ ਕੇ ਸਾੜਨ ਦੀ ਵੀ ਧਮਕੀ ਦਿੱਤੀ।

Click to comment

Leave a Reply

Your email address will not be published. Required fields are marked *

Most Popular

To Top