News

ਕੋਰੋਨਾ ਨੂੰ ਹਰਾਉਣ ਲਈ ਕੇਜਰੀਵਾਲ ਸਰਕਾਰ ਨੇ ਲਾਇਆ ਨਵਾਂ ਜੁਗਾੜ, ਇੰਝ ਪਹੁੰਚੇਗੀ ਆਕਸੀਜਨ

ਜਦੋਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸ਼ੁਰੂਆਤ ਹੀ ਹੋਈ ਸੀ ਤਾਂ ਦਿੱਲੀ ਵਿੱਚ ਹਾਲਾਤ ਬਹੁਤ ਵਿਗੜ ਗਏ ਸਨ। ਪਰ ਦਿੱਲੀ ਵਿੱਚ ਲਾਕਡਾਊਨ ਲਾਉਣ ਕਾਰਨ ਕੇਸਾਂ ’ਤੇ ਕੰਟਰੋਲ ਕੀਤਾ ਗਿਆ ਹੈ। ਹੁਣ ਆਕਸੀਜਨ ਦੀ ਕਮੀ ਅਤੇ ਹਸਪਤਾਲਾਂ ਵਿੱਚ ਬੈੱਡ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਲਈ ਦਿੱਲੀ ਸਰਕਾਰ ਨੇ ਨਵਾਂ ਪਲਾਨ ਤਿਆਰ ਕੀਤਾ ਹੈ।

Delhi CM Arvind Kejriwal says the government plans to vaccinate all above  18 years within the next three months | Business Insider India

ਉਹਨਾਂ ਕਿਹਾ ਕਿ ਕੋਰੋਨਾ ਖਿਲਾਫ਼ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਹ ਦਿੱਲੀ ਵਿੱਚ ਪਹਿਲੇ ਆਕਸੀਜਨ ਬੈਂਕ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਮੁੱਖ ਮੰਤਰੀ ਨੇ ਦਸਿਆ ਕਿ ਦਿੱਲੀ ਦੇ ਹਰ ਜ਼ਿਲ੍ਹੇ ਵਿੱਚ 200 ਆਕਸੀਜਨ ਕਾਨਸਟ੍ਰੇਟਰ ਬੈਂਕ ਬਣਾਏ ਜਾਣਗੇ। ਉਹਨਾਂ ਕਿਹਾ ਉਹ ਆਈਸੋਲੇਸ਼ਨ ਵਿੱਚ ਰਹਿ ਰਹੇ ਮਰੀਜ਼ਾਂ ਲਈ ਘਰ ਵਿੱਚ ਆਕਸੀਜਨ ਸਪਲਾਈ ਕਰਨਗੇ।

ਕੇਜਰੀਵਾਲ ਨੇ ਅੱਗੇ ਕਿਹਾ ਕਿ ਘਰ ਵਿੱਚ ਰਹਿ ਰਹੇ ਕੋਰੋਨਾ ਮਰੀਜ਼ਾਂ ਨੂੰ ਜਦੋਂ ਡਾਕਟਰ ਆਕਸੀਜਨ ਲਈ ਸਲਾਹ ਦੇਵੇਗਾ ਤਾਂ ਉਹ ਦੋ ਘੰਟਿਆਂ ਵਿੱਚ ਘਰ ਤਕ ਆਕਸੀਜਨ ਪਹੁੰਚਾ ਦੇਣਗੇ। ਜੇ ਕੋਈ ਹੋਮ ਆਈਸੋਲੇਸ਼ਨ ਨਹੀਂ ਹੈ ਤਾਂ ਉਹ 1031 ’ਤੇ ਕਾਲ ਕਰ ਕੇ ਹੋਮ ਆਈਸੋਲੇਸ਼ਨ ਦਾ ਹਿੱਸਾ ਬਣ ਸਕਦਾ ਹੈ।

ਇਸ ਦੌਰਾਨ ਡਾਕਟਰ ਪਹਿਲਾਂ ਮਰੀਜ਼ ਦੀ ਜਾਂਚ ਕਰਨਗੇ ਕਿ ਉਸ ਨੂੰ ਆਕਸੀਜਨ ਦੀ ਜ਼ਰੂਰਤ ਹੈ ਜਾਂ ਨਹੀਂ। ਜੇ ਡਾਕਟਰ ਦੀ ਟੀਮ ਕਹਿੰਦੀ ਹੈ ਕਿ ਜ਼ਰੂਰਤ ਹੈ ਤਾਂ ਆਕਸੀਜਨ ਕਾਨਸਟ੍ਰੇਟਰ ਦਿੱਤਾ ਜਾਵੇਗਾ।                                                                       

Click to comment

Leave a Reply

Your email address will not be published. Required fields are marked *

Most Popular

To Top