News

ਕੋਰੋਨਾ ਨੂੰ ਕੰਟਰੋਲ ਕਰਨ ਲਈ ਕੱਲ੍ਹ ਤੋਂ ਇਹਨਾਂ ਰਾਜਾਂ ’ਚ ਲੱਗੇਗਾ ਮੁਕੰਮਲ ਲੌਕਡਾਊਨ

ਕੋਰੋਨਾ ਵਾਇਰਸ ਨੂੰ ਰੋਕਣ ਲਈ ਬਹੁਤ ਸਾਰੇ ਸੂਬਿਆਂ ਵੱਲੋਂ ਕਦਮ ਚੁੱਕੇ ਹਨ। ਪਰ ਫਿਰ ਵੀ ਕੋਰੋਨਾ ਕੇਸ ਘਟਣ ਦਾ ਨਾਮ ਨਹੀਂ ਲੈ ਰਹੇ। ਹਿਮਾਚਲ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਨੇ 10 ਮਈ ਸੋਮਵਾਰ ਨੂੰ ਮੁਕੰਮਲ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਹੈ, ਜੋ ਕਿ 24 ਮਈ ਤੱਕ ਲਾਗੂ ਰਹੇਗਾ।

Corona virus complete lockdown from tomorrow

ਉੱਧਰ ਕਰਨਾਟਕ ਵਿੱਚ ਸ਼ੁੱਕਰਵਾਰ ਸ਼ਾਮ ਤੋਂ ਤੇ ਕੇਰਲ ਵਿੱਚ ਸ਼ਨਿੱਚਰਵਾਰ ਸਵੇਰ ਤੋਂ ਲਾਕਡਾਊਨ ਲਾਗੂ ਹੋ ਗਿਆ ਹੈ। ਉੱਥੇ ਹੀ ਚੇਨੱਈ ਤੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਕਿ ਵਾਇਰਸ ਫੈਲਣ ਤੋਂ ਰੋਕਣ ਲਈ ਲਾਕਡਾਊਨ ਤੋਂ ਬਿਨਾਂ ਹੋਰ ਕੋਈ ਵਿਕਲਪ ਨਹੀਂ।

ਤਾਮਿਲਨਾਡੂ ਵਿੱਚ ਜ਼ਰੂਰੀ ਸਾਮਾਨ ਤੇ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਦੁਕਾਨਾਂ ਤੇ ਨਿੱਜੀ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਸ਼ਰਾਬ ਦੀਆਂ ਸਰਕਾਰੀ ਦੁਕਾਨਾਂ, ਬਾਰ, ਸਪਾਅ, ਜਿਮ, ਬਿਊਟੀ ਪਾਰਲਰ, ਸੈਲੂਨ, ਸਿਨੇਮਾ ਹਾਲ, ਕਲੱਬ, ਪਾਰਕ, ਬੀਚ ਵੀ ਇਸ ਦੌਰਾਨ ਬੰਦ ਰਹਿਣਗੇ। ਵਿਰੋਧੀ ਧਿਰ ਅੰਨਾ ਡੀਐਮਕੇ ਤੇ ਪੀਐਮਕੇ ਨੇ ਮੁਕੰਮਲ ਲਾਕਡਾਊਨ ਦਾ ਸਮਰਥਨ ਕੀਤਾ ਹੈ।

ਉਹਨਾਂ ਕਿਹਾ ਕਿ ਲਾਕਡਾਊਨ ਲਾਉਣ ਨਾਲ ਕੋਰੋਨਾ ਵਾਇਰਸ ਦੀ ਲੜੀ ਤੋੜਨ ਵਿੱਚ ਮਦਦ ਮਿਲੇਗੀ ਪਰ ਇਹਨਾਂ ਦੋਵਾਂ ਪਾਰਟੀਆਂ ਦੀ ਸਹਿਯੋਗੀ ਭਾਜਪਾ ਨੇ ਲਾਕਡਾਊਨ ਦੇ ਫ਼ੈਸਲੇ ਨੂੰ ਕਾਹਲੀ ਵਿੱਚ ਚੁੱਕਿਆ ਗਿਆ ਕਦਮ ਦਸਿਆ ਹੈ। ਇਸ ਦੇ ਨਾਲ ਹੀ ਰਾਜਸਥਾਨ ਸਰਕਾਰ ਨੇ ਵੀ 10 ਤੋਂ 24 ਮਈ ਤੱਕ ਲਈ ਰਾਜ ਵਿੱਚ ਲਾਕਡਾਊਨ ਦਾ ਐਲਾਨ ਕੀਤਾ ਹੈ।

ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਬੰਦ ਰਹੇਗਾ। ਸਬਜ਼ੀ, ਫਲ, ਕਰਿਆਨਾ, ਦੁੱਧ ਤੇ ਹੋਰ ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ਥੋੜੇ ਸਮੇਂ ਲਈ ਖੋਲ੍ਹਣ ਦਾ ਐਲਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਚਾਰ ਜ਼ਿਲ੍ਹਿਆਂ ਕਾਂਗੜਾ, ਊਨਾ, ਸੋਲਨ ਤੇ ਸਿਰਮੌਰ ’ਚ ਲੌਕਡਾਊਨ ਲਾਉਣ ਦਾ ਫ਼ੈਸਲਾ ਕੀਤਾ ਹੈ।

Click to comment

Leave a Reply

Your email address will not be published. Required fields are marked *

Most Popular

To Top