ਕੋਰੋਨਾ ਨਾਲ ਖੰਡਵਾ ਤੋਂ ਭਾਜਪਾ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਦੀ ਹੋਈ ਮੌਤ

ਕੋਰੋਨਾ ਵਾਇਰਸ ਦੇ ਚਲਦੇ ਭਾਜਪਾ ਦੇ ਖੰਡਵਾ ਦੇ ਸੰਸਦ ਮੈਂਬਰ ਨੰਦ ਕੁਮਾਰ ਸਿੰਘ ਚੌਹਾਨ ਉਰਫ ਨੰਦੂ ਭੈਆ ਦੀ ਮੌਤ ਹੋ ਗਈ ਹੈ। ਨੰਦ ਕੁਮਾਰ ਸਿੰਘ ਦਾ ਦਿੱਲੀ-ਐਨਸੀਆਰ ਸਥਿਤ ਮੋਦਾਂਤਾ ਹਸਪਤਾਲ ਵਿੱਚ ਕੋਰੋਨਾ ਵਾਇਰਸ ਦਾ ਇਲਾਜ ਚਲ ਰਿਹਾ ਸੀ। ਪਰ ਪਿਛਲੀ ਰਾਤ ਉਹ ਕੋਰੋਨਾ ਨਾਲ ਲੜਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ।

ਨੰਦ ਕੁਮਾਰ ਸਿੰਘ ਨੂੰ ਕੋਰੋਨਾ ਹੋਣ ਤੋਂ ਬਾਅਦ 11 ਜਨਵਰੀ ਨੂੰ ਭੋਪਾਲ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਸਥਿਤੀ ਖਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਦਿੱਲੀ ਲਿਆਇਆ ਗਿਆ ਸੀ। ਉਹ ਸਾਲ 2019 ਵਿੱਚ ਛੇਵੀਂ ਵਾਰ ਮੱਧ ਪ੍ਰਦੇਸ਼ ਦੇ ਖੰਡਵਾ ਲੋਕਸਭਾ ਤੋਂ ਸੰਸਦ ਚੁਣੇ ਗਏ ਸਨ। ਨੰਦ ਕੁਮਾਰ ਸਿੰਘ ਖੰਡਵਾ ਦੇ ਬੁਰਹਾਨਪੁਰ ਲੋਕਸਭਾ ਖੇਤਰ ਦੀ ਨੁਮਾਇੰਦਗੀ ਕਰਦੇ ਸਨ।
ਉਹ ਨਿਮਾੜ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਸ਼ਾਹਪੁਰ ਦੇ ਰਹਿਣ ਵਾਲੇ ਸਨ। ਉਹਨਾਂ ਦਾ ਜਨਮ 8 ਸਤੰਬਰ 1952 ਨੂੰ ਖੰਡਵਾ ਜ਼ਿਲ੍ਹੇ ਦੇ ਸ਼ਾਹਪੁਰ ਵਿੱਚ ਹੋਇਆ ਸੀ। ਸਾਲ 1996 ਵਿੱਚ ਨੰਦ ਕੁਮਾਰ ਸਿੰਘ ਚੌਹਾਨ ਨੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਕਰਦੇ ਹੋਏ ਸ਼ਾਹਪੁਰ ਨਗਰ ਪਰਿਸ਼ਦ ਦੇ ਪ੍ਰਧਾਨ ਦੇ ਤੌਰ ’ਤੇ ਸ਼ੁਰੂ ਕੀਤਾ ਸੀ।
ਨੰਦ ਕੁਮਾਰ ਦੀ ਮੌਤ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬਹੁਤ ਵੱਡਾ ਘਾਟਾ ਦਸਿਆ ਹੈ। ਸ਼ਿਵਰਾਜ ਚੌਹਾਨ ਨੇ ਕਿਹਾ ਕਿ, “ਲੋਕਪ੍ਰਿਅ ਨੇਤਾ ਨੰਦੂ ਭਰਾ ਸਾਨੂੰ ਛੱਡ ਕੇ ਚਲੇ ਗਏ। ਭਾਜਪਾ ਨੇ ਇਕ ਆਦਰਸ਼ ਵਰਕਰ, ਯੋਗ ਪ੍ਰਬੰਧਕ ਅਤੇ ਹੋਣਹਾਰ ਆਗੂ ਨੂੰ ਗੁਆ ਦਿੱਤਾ ਹੈ।
