ਕੋਰੋਨਾ ਦੇ ਮੱਦੇਨਜ਼ਰ ਦਿੱਲੀ ’ਚ ਲੱਗਿਆ ਵੀਕੈਂਡ ਲਾਕਡਾਊਨ

ਦਿੱਲੀ ‘ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਜਿਸ ਬਾਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੋਰੋਨਾ ਕੇਸਾਂ ਨੂੰ ਦੇਖਦੇ ਹੋਏ ਵੀਕੈਂਡ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵੀਕੈਂਡ ‘ਤੇ ਜਿੰਨਾਂ ਲੋਕਾਂ ਵੱਲੋਂ ਵਿਆਹ ਦੇ ਪ੍ਰੋਗਰਾਮ ਰੱਖੇ ਗਏ ਹਨ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

ਉਹਨਾਂ ਨੂੰ ਕਰਫ਼ਿਊ ਪਾਸ ਮੁਹੱਈਆਂ ਕਰਵਾਏ ਜਾਣਗੇ। ਇਸ ਦੇ ਨਾਲ ਹੀ ਮਾਲਜ਼, ਜਿੰਮ ਰੈਸਟੋਰੈਂਟ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ। ਰੈਸਟੋਰੈਂਟ ਤੋਂ ਮਹਿਜ਼ ਹੋਮ ਡਿਲਵਰੀ ਹੀ ਕੀਤੀ ਜਾਵੁਗੀ। ਲੋਕ ਰੈਂਸਟੋਰੈਂਟ ‘ਚ ਬੈਠ ਕੇ ਕੁੱਝ ਵੀ ਨਹੀਂ ਖਾ ਸਕਦੇ।
ਦੱਸ ਦਈਏ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਕੋਰੋਨਾ ’ਤੇ ਰੋਕ ਲਾਉਣ ਲਈ ਬੱਸਾਂ ਅਤੇ ਮੈਟਰੋ ਵਿਚ 50 ਫ਼ੀ ਸਦੀ ਯਾਤਰੀਆਂ ਨੂੰ ਸਫਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਸਰਕਾਰ ਵੱਲੋਂ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ ਅਤੇ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ’ਚ ਪਹਿਲਾਂ ਤੋਂ ਹੀ ਨਾਈਟ ਕਰਫਿਊ ਦੇ ਨਾਲ ਹੀ ਸਕੂਲਾਂ ਨੂੰ ਬੰਦ ਕੀਤੇ ਹੋਏ ਹਨ।
