News

ਕੋਰੋਨਾ ਦੇ ਚਲਦੇ ਰਾਹੁਲ ਗਾਂਧੀ ਨੇ ਅਪਣੀਆਂ ਰੈਲੀਆਂ ਕੀਤੀਆਂ ਰੱਦ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੋਰੋਨਾ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਪੱਛਮ ਬੰਗਾਲ ਵਿੱਚ ਅਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਦਿੱਤੀਆਂ। ਨਾਲ ਹੀ ਬਾਕੀ ਆਗੂਆਂ ਨੂੰ ਵੀ ਰੈਲੀਆਂ ਦੇ ਨਤੀਜਿਆਂ ’ਤੇ ਵਿਚਾਰ ਕਰਨ ਦੀ ਸਲਾਹ ਦਿੱਤੀ ਹੈ। ਉਹਨਾਂ ਟਵੀਟ ਕਰਦੇ ਹੋਏ ਲਿਖਿਆ ਕਿ, “ਕੋਵਿਡ ਦੀ ਸਥਿਤੀ ਨੂੰ ਦੇਖਦੇ ਹੋਏ ਮੈਂ ਪੱਛਮ ਬੰਗਾਲ ਵਿੱਚ ਅਪਣੀਆਂ ਸਾਰੀਆਂ ਰੈਲੀਆਂ ਰੱਦ ਕਰ ਰਿਹਾ ਹੈ।

Rahul Gandhi in his first Bengal rally: 'BJP wants to destroy Bengal's  culture; TMC fight not ideological' | Cities News,The Indian Express

ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਵੀ ਇਹੀ ਸਲਾਹ ਹੈ ਕਿ ਉਹ ਵੀ ਅਪਣੀਆਂ ਰੈਲੀਆਂ ਰੱਦ ਕਰ ਦੇਣ।” ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਚਲਦੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਵੀ ਨਿਸ਼ਾਨੇ ’ਤੇ ਲਿਆ। ਉਹਨਾਂ ਕਿਹਾ ਕਿ, ‘ਇਹ ਮੋਦੀ ਦੁਆਰਾ ਮਚਾਈ ਗਈ ਤਬਾਹੀ ਹੈ।’

ਕੋਰੋਨਾ ਵਾਇਰਸ ਦੇ ਚਲਦੇ ਹਸਪਤਾਲ ਵਿੱਚ ਬੈੱਡ ਅਤੇ ਵੈਂਟੀਲੇਟਰ ਦੀ ਕਮੀ ਦੀ ਰਿਪੋਰਟ ਤੋਂ ਬਾਅਦ ਰਾਹੁਲ ਗਾਂਧੀ ਨੇ ਵੀਰਵਾਰ ਤੋਂ ਹਮਲਾ ਤੇਜ਼ ਕਰ ਦਿੱਤਾ ਹੈ। ਉਹਨਾਂ ਟਵੀਟ ਕਰ ਕੇ ਕਿਹਾ ਕਿ, ‘ਹਸਪਤਾਲ ਵਿੱਚ ਕੋਈ ਜਾਂਚ ਨਹੀਂ ਹੋ ਰਹੀ ਅਤੇ ਨਾ ਹੀ ਵੈਂਟੀਲੇਟਰ, ਬਿਸਤਰ, ਆਕਸੀਜਨ ਅਤੇ ਟੀਕੇ ਦਾ ਕੋਈ ਪ੍ਰਬੰਧ ਹੈ।’

Click to comment

Leave a Reply

Your email address will not be published. Required fields are marked *

Most Popular

To Top