ਕੋਰੋਨਾ ਦੇ ਖ਼ਤਰੇ ਨੂੰ ਘੱਟ ਕਰਨ ਲਈ ਇਹ 8 ਚੀਜ਼ਾਂ ਨੇ ਫ਼ਾਇਦੇਮੰਦ

ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਕਿਉਂ ਕਿ ਹਰ ਦਿਨ ਕਰੀਬ 1 ਲੱਖ ਦੇ ਆਸ-ਪਾਸ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਇਸ ਲਈ ਅਸੀਂ ਤੁਹਾਡੇ ਲਈ ਕੁਝ ਅਜਿਹੀਆਂ ਚੀਜ਼ਾਂ ਦੀ ਸੂਚੀ ਲੈ ਕੇ ਆਏ ਹਾਂ ਜਿਹਨਾਂ ਵਿਚੋਂ ਤੁਸੀਂ ਅਪਣੀ ਪਸੰਦ ਅਨੁਸਾਰ ਉਹਨਾਂ ਚੀਜ਼ਾਂ ਦੀ ਚੋਣ ਕਰ ਸਕਦੇ ਹੋ ਜਿਹੜੀਆਂ ਚੀਜ਼ਾਂ ਦਾ ਸੁਆਦ ਤੁਹਾਨੂੰ ਪਸੰਦ ਹੋਵੇ।
ਅਸ਼ਵਗੰਧਾ
ਅਸ਼ਵਗੰਧਾ ਇਕ ਕੁਦਰਤੀ ਜੜੀ ਬੂਟੀ ਹੈ। ਆਯੁਰਵੇਦ ਵਿੱਚ ਇਸ ਜੜੀ ਬੂਟੀ ਦਾ ਉਪਯੋਗ ਸਰਦੀਆਂ ਵਿੱਚ ਕੀਤਾ ਜਾਂਦਾ ਹੈ। ਦਿਨ ਵਿੱਚ ਦੋ ਵਾਰ ਅਸ਼ਵਗੰਧਾ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਹ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ-ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅਸ਼ਵਗੰਧਾ ਚਮੜੀ ਦੇ ਸੈੱਲਾਂ ਦੀ ਮੁਰੰਮਤ ਕਰਦਾ ਹੈ, ਪੌਰਸ਼ ਸ਼ਕਤੀ ਵਧਾਉਂਦਾ ਹੈ ਅਤੇ ਜਣਨ ਸ਼ਕਤੀ ਨੂੰ ਵਧਾਉਂਦਾ ਹੈ।

ਹਲਦੀ ਜਾਂ ਨਮਕ ਦੇ ਪਾਣੀ ਦੇ ਗਰਾਰੇ
ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਨਮਕ ਦੇ ਪਾਣੀ ਦੇ ਨਾਲ ਹੀ ਹਲਦੀ ਦੇ ਪਾਣੀ ਦੇ ਗਰਾਰੇ ਕਰਨਾ ਵੀ ਬਹੁਤ ਲਾਭਕਾਰੀ ਹੈ। ਜੇ ਤੁਹਾਨੂੰ ਗਰਾਰੇ ਕਰਨ ਵਿੱਚ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਇਹਨਾਂ ਦੋਵਾਂ ਤਰ੍ਹਾਂ ਦੇ ਪਾਣੀ ਦਾ ਵੱਖ-ਵੱਖ ਸਮੇਂ ਤੇ ਸੇਵਨ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੋਵਾਂ ਵਿਚੋਂ ਤੁਹਾਨੂੰ ਜਿਹੜਾ ਪਾਣੀ ਸਵਾਦ ਲਗਦਾ ਹੈ ਤੁਸੀਂ ਉਹ ਪੀ ਸਕਦੇ ਹੋ।
ਇਹ ਵੀ ਪੜ੍ਹੋ: ਸੁਣੋ ਸੁਖਬੀਰ ਬਾਦਲ ਦਾ ਬਿਆਨ, ਕਿਹਾ ਮੈਂ ਅੱਜ ਵੀ ਆਰਡੀਨੈਂਸਾਂ ਖਿਲਾਫ ਵੋਟ ਪਾ ਕੇ ਆਇਆ ਹਾਂ
ਲੌਂਗ
ਭੋਜਨ ਦੇ ਨਾਲ-ਨਾਲ ਚਾਹ ਜਾਂ ਬਲੈਕ-ਟੀ ਆਦਿ ਵਿੱਚ ਲੌਂਗ ਅਤੇ ਹਰੀ ਇਲਾਇਚੀ ਜਾਂ ਕਾਲੀ ਵੱਡੀ ਇਲਾਇਚੀ ਦਾ ਸੇਵਨ ਕਰਨਾ ਚਾਹੀਦਾ ਹੈ। ਲੌਂਗ ਸਾਡੇ ਸਰੀਰ ਲਈ ਐਂਟੀਵਾਇਰਲ, ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਲਈ ਹਰੀ ਇਲਾਇਚੀ ਅਤੇ ਕਾਲੀ ਇਲਾਇਚੀ ਪਾਚਨ ਪ੍ਰਣਾਲੀ ਨੂੰ ਬਣਾਈ ਰੱਖਣ ਅਤੇ ਖੂਨ ਦੀ ਸ਼ੁੱਧਤਾ ਲਈ ਬਹੁਤ ਮਦਦਗਾਰ ਹੈ। ਇਹ ਦੋਵੇਂ ਸਰੀਰ ਦੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਿਚ ਬਹੁਤ ਸਹਾਇਕ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਹਜ਼ੂਰੀ ਰਾਗੀ ਭਾਈ ਹਰਨਾਮ ਸਿੰਘ ਜੀ ਸ਼੍ਰੀਨਗਰ ਵਾਲੇ ਦਾ ਹੋਇਆ ਦੇਹਾਂਤ
ਮਲੱਠੀ
ਕੋਰੋਨਾ ਵਾਇਰਸ ਤੋਂ ਬਚਣ ਲਈ ਮਲੱਠੀ ਦਾ ਉਪਯੋਗ ਕਰਨ ਦੀ ਸਲਾਹ ਆਯੁਸ਼ ਵਿਭਾਗ ਦੁਆਰਾ ਵੀ ਦਿੱਤੀ ਗਈ ਹੈ। ਕਿਉਂ ਕਿ ਮਲੱਠੀ ਖਾਂਸੀ ਦੀ ਸਭ ਤੋਂ ਵਧੀਆ ਕੁਦਰਤੀ ਔਸ਼ਧੀ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਮਲੱਠੀ ਸਾਹ ਪ੍ਰਣਾਲੀ ਲਈ ਬਹੁਤ ਜ਼ਿਆਦਾ ਲਾਭਕਾਰੀ ਹੁੰਦੀ ਹੈ। ਕੋਰੋਨਾ ਵਾਇਰਸ ਸਭ ਤੋਂ ਪਹਿਲਾਂ ਸਾਡੀ ਸਾਹ ਪ੍ਰਣਾਲੀ ਤੇ ਹੀ ਅਟੈਕ ਕਰਦਾ ਹੈ। ਜਿਹੜੇ ਲੋਕ ਨਿਯਮਿਤ ਰੂਪ ਤੋਂ ਮਲੱਠੀ ਦਾ ਸੇਵਨ ਕਰਦੇ ਹਨ ਉਹਨਾਂ ਦੀ ਸਾਹ ਪ੍ਰਣਾਲੀ ਠੀਕ ਰਹਿੰਦੀ ਹੈ।
ਗੋਲਡਨ ਮਿਲਕ
ਹਲਦੀ ਸ਼ਾਨਦਾਰ ਐਂਟੀਬਾਇਟਿਕਸ ਹੈ ਅਤੇ ਦੁੱਧ ਸਾਡੇ ਸਰੀਰ ਦੇ ਟਿਸ਼ੂਜ਼ ਤੋਂ ਲੈ ਕੇ ਹੱਡੀਆਂ ਤਕ ਹਰ ਹਿੱਸੇ ਨੂੰ ਪੋਸ਼ਣ ਦਿੰਦਾ ਹੈ।
ਗਿਲੋਅ
ਗਿਲੋਅ ਵਿਸ਼ੇਸ਼ ਤੌਰ ਤੇ ਕੋਰੋਨਾ ਅਤੇ ਡੇਂਗੂ ਤੋਂ ਬਚਾਉਣ ਲਈ ਬਹੁਤ ਜ਼ਿਆਦਾ ਪ੍ਰਭਾਵੀ ਔਸ਼ਧੀ ਹੈ। ਕਿਉਂ ਕਿ ਗਿਲੋਅ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦਾ ਪੱਧਰ ਬਣਾਏ ਰੱਖਣ ਵਿੱਚ ਸਹਾਇਤਾ ਕਰਦਾ ਹੈ। ਖੂਨ ਸਾਫ਼ ਕਰਨ ਵਿੱਚ ਸਹਾਇਕ ਹੁੰਦਾ ਹੈ ਅਤੇ ਪਲੇਟਲੇਟਸ ਕਾਉਂਟ ਘੱਟ ਨਹੀਂ ਹੋਣ ਦਿੰਦਾ।
ਗਰਮ ਪਾਣੀ
ਗਰਮ ਪਾਣੀ ਗਲੇ ਦੇ ਇੰਫੈਕਸ਼ ਤੋਂ ਬਚਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਨੂੰ ਸਹੀ ਮਾਤਰਾ ਵਿੱਚ ਪੋਸ਼ਣ ਮਿਲਦਾ ਰਹਿੰਦਾ ਹੈ ਅਤੇ ਸਾਡੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹਾਵੀ ਨਹੀਂ ਹੁੰਦੀ।
ਦਾਲਚੀਨੀ ਦਾ ਸੇਵਨ
ਦਾਲਚੀਨੀ ਦਾ ਸੇਵਨ ਕੋਰੋਨਾ ਵਾਇਰਸ ਤੋਂ ਬਚਾਅ ਦਾ ਇਕ ਕਾਰਗਰ ਤਰੀਕਾ ਹੈ। ਤੁਸੀਂ ਚਾਹ, ਸਬਜ਼ੀ, ਦਾਲ ਬਣਾਉਣ ਸਮੇਂ ਇਸ ਦਾ ਉਪਯੋਗ ਕਰ ਸਕਦੇ ਹੋ। ਇਸ ਦੇ ਨਾਲ ਹੀ ਸ਼ਹਿਦੇ ਨਾਲ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ।
ਚਵਨਪ੍ਰਾਸ਼
ਹਲਦੀ ਵਾਲੇ ਦੁੱਧ ਦੀ ਤਰ੍ਹਾਂ ਹੀ ਚਵਨਪ੍ਰਾਸ਼ ਦਾ ਸੇਵਨ ਵੀ ਸਿਰਫ ਸਰਦੀਆਂ ਵਿੱਚ ਕੀਤਾ ਜਾਂਦਾ ਸੀ। ਪਰ ਇਸ ਕੋਰੋਨਾ ਮਹਾਂਮਾਰੀ ਨੇ ਇਹ ਨਿਯਮ ਵੀ ਬਦਲ ਦਿੱਤਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਜ਼ ਵਿੱਚ ਚਵਨਪ੍ਰਾਸ਼ ਦਾ ਸੇਵਨ ਦਾ ਸੁਝਾਅ ਦਿੱਤਾ ਗਿਆ ਹੈ।
