ਕੋਰੋਨਾ ਦਾ ਵਧਿਆ ਕਹਿਰ, ਆਕਸੀਜਨ ਦੀ ਹੋਈ ਘਾਟ

ਕੋਰੋਨਾ ਦਾ ਕਹਿਰ ਦਿਨੋਂ-ਦਿਨ ਫਿਰ ਤੋਂ ਵਧ ਗਿਆ ਹੈ। ਉੱਥੇ ਹੀ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਅੰਮ੍ਰਿਤਸਰ ਵਿੱਚ ਆਕਸੀਜਨ ਦੀ ਘਾਟ ਹੋ ਗਈ ਹੈ। ਗੁਰੂ ਨਾਨਕ ਦੇਵ ਹਸਪਤਾਲ ਵਿੱਚ ਸੋਮਵਾਰ ਸਵੇਰੇ 6 ਵਜੇ ਆਕਸੀਜਨ ਖ਼ਤਮ ਹੋ ਗਈ। ਕੋਰੋਨਾ ਮਰੀਜ਼ ਆਕਸੀਜਨ ਨਾ ਮਿਲਣ ਕਾਰਨ ਤੜਪਣ ਲੱਗੇ।

ਉੱਥੇ ਹੀ ਨਰਸਿੰਗ ਸਟਾਫ਼ ਅਤੇ ਡਾਕਟਰ ਨੇ ਮਰੀਜ਼ਾਂ ਨੂੰ ਹੌਂਸਲਾ ਬਣਾਏ ਰੱਖਣ ਦੀ ਅਪੀਲ ਕੀਤੀ। ਐਚਡੀਯੂ ਸਮੇਤ ਕੋਰੋਨਾ ਵਾਰਡਰਸ ਵਿੱਚ 70 ਕਰੀਬਰ ਮਰੀਜ਼ ਆਕਸੀਜਨ ਸਪੋਰਟ ਤੇ ਸਨ। ਡਾਕਟਰ ਕਦੇ ਫਲੋਮੀਟਰ ਚੈਕ ਕਰਦੇ ਤੇ ਕਦੇ ਗੈਜੇਜ ਯੂਨਿਟ ਦੇ ਕਰਮਚਾਰੀਆਂ ਤੋਂ ਫੋਨ ਕਰ ਕੇ ਆਕਸੀਜਨ ਆਉਣ ਦੀ ਗੱਲ ਪੁੱਛਦੇ। ਤਕਰੀਬਨ ਸਵਾ ਦੋ ਘੰਟੇ ਤੱਕ ਦਹਿਸ਼ਤ ਅਤੇ ਡਰ ਦਾ ਇਹ ਕ੍ਰਮ ਜਾਰੀ ਰਿਹਾ।
ਮਰੀਜ਼ਾਂ ਦੇ ਪਰਿਵਾਰ ਵਾਲੇ ਕੋਰੋਨਾ ਵਾਰਡ ਤੋਂ ਬਾਹਰ ਖੜ੍ਹੇ ਹੋ ਕੇ ਰੋਣ ਲੱਗੇ। ਹਸਪਤਾਲ ਵਿੱਚ ਇਕ ਪ੍ਰਾਈਵੇਟ ਗੈਸ ਕੰਪਨੀ ਨੂੰ ਅਪੀਲ ਕਰ ਕੇ ਸਿਲੰਡਰ ਮੰਗਵਾਏ ਗਏ ਸੀ। ਚੰਡੀਗੜ੍ਹ ਦੀ ਇਕ ਨਿੱਜੀ ਕੰਪਨੀ ਵੱਲੋਂ ਹਸਪਤਾਲ ’ਚ ਆਕਸੀਜਨ ਸਿਲੰਡਰ ਦੀ ਸਪਲਾਈ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ’ਚ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਸਿਲੰਡਰ ਦੀ ਮੰਗ ’ਚ ਵਾਧਾ ਹੋਇਆ ਹੈ।
ਬੀਤੇ ਐਤਵਾਰ ਨੂੰ ਹਸਪਤਾਲ ’ਚ 250 ਸਿਲੰਡਰ ਦਾ ਸਟਾਕ ਆਇਆ ਸੀ। ਪਿਛਲਾ ਸਟਾਕ ਵੀ ਪਿਆ ਸੀ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਕੰਪਨੀ ਤੋਂ ਇਲਾਵਾ ਸਿਲੰਡਰ ਭੇਜਣ ਨੂੰ ਕਿਹਾ ਸੀ। ਦੂਜੀ ਵਾਰ ਸਿਲੰਡਰ ਨਹੀਂ ਆਏ ਅਤੇ ਸਵੇਰੇ ਛੇ ਵਜੇ ਤੱਕ ਸਾਰੇ ਸਿਲੰਡਰ ਖਾਲੀ ਹੋ ਗਏ। ਕੋਰੋਨਾ ਕਾਲ ’ਚ ਪਹਿਲਾਂ ਵੀ ਕਈ ਵਾਰ ਆਕਸੀਜਨ ਖ਼ਤਮ ਹੋਈ ਤੇ ਸੋਮਵਾਰ ਨੂੰ ਸਵਾ ਘੰਟੇ ਤੱਕ ਮਰੀਜ਼ਾਂ ਦੇ ਸਾਹ ਰੁਕੇ ਰਹੇ।
ਦੂਜੇ ਪਾਸੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਕਸੀਜਨ ਸਪਲਾਈ ਨੂੰ ਲੈ ਕੇ ਅੱਜ ਪ੍ਰਬੰਧਕੀ ਅਧਿਕਾਰੀਆਂ ਨਾਲ ਬੈਠਕ ਕੀਤੀ। ਬੈਠਕ ਵਿੱਚ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਮੌਜੂਦ ਸਨ।
