ਕੋਰੋਨਾ ਤੋਂ ਮਿਲੀ ਰਾਹਤ, ਰਿਕਵਰੀ ਰੇਟ ’ਚ ਹੋਇਆ ਵਾਧਾ

 ਕੋਰੋਨਾ ਤੋਂ ਮਿਲੀ ਰਾਹਤ, ਰਿਕਵਰੀ ਰੇਟ ’ਚ ਹੋਇਆ ਵਾਧਾ

ਪਿਛਲੇ 24 ਘੰਟਿਆਂ ਦੇ ਕੋਰੋਨਾ ਅੰਕੜਿਆਂ ’ਤੇ ਨਜ਼ਰ ਪਾਈ ਜਾਵੇ ਤਾਂ ਬੀਤੇ ਦਿਨ ਹੀ ਦੇਸ਼ ਭਰ ਵਿੱਚ 8 ਹਜ਼ਾਰ 586 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਇਨ੍ਹਾਂ ਨਵੇਂ ਅੰਕੜਿਆਂ ਤੋਂ ਬਾਅਦ ਦੇਸ਼ ਵਿੱਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 96 ਹਜ਼ਾਰ 506 ਹੋ ਗਈ ਹੈ।

ਇਸ ਦੇ ਨਾਲ ਹੀ ਦੇਸ਼ ਵਿੱਚ ਕੁਲ ਸੰਕਰਮਣ ਦੀ ਗਿਣਤੀ 4 ਕਰੋੜ 43 ਲੱਖ 57 ਹਜ਼ਾਰ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਮ੍ਰਿਤਕਾਂ ਦੀ ਗਿਣਤੀ 5 ਲੱਖ 27 ਹਜ਼ਾਰ 416 ਹੋ ਗਈ ਹੈ। ਤੇਜ਼ੀ ਨਾਲ ਵੱਧ ਰਹੇ ਰਿਕਵਰੀ ਰੇਟ ਨੇ ਕੋਰੋਨਾ ਦੀ ਚਿੰਤਾ ਘਟਾ ਦਿੱਤੀ ਹੈ। ਲੋਕ ਹਾਲੇ ਵੀ ਲਗਾਤਾਰ ਕੋਰੋਨਾ ਨਾਲ ਸੰਕਰਮਿਤ ਹੋ ਰਹੇ ਹਨ, ਪਰ ਮਰੀਜ਼ਾਂ ਵਿੱਚ ਗੰਭੀਰ ਸਥਿਤੀ ਘੱਟ ਹੀ ਦੇਖਣ ਨੂੰ ਮਿਲ ਰਹੀ ਹੈ।

ਉੱਥੇ ਹੀ ਮਰੀਜ਼ ਇੱਕ ਹਫ਼ਤੇ ਵਿੱਚ ਹੀ ਵਾਇਰਸ ਤੋਂ ਰਿਕਵਰ ਹੋ ਗਏ ਹਨ। ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਕੇਸ 4 ਕਰੋੜ 37 ਲੱਖ 33 ਹਜ਼ਾਰ 624 ਹੋ ਗਏ ਹਨ। ਵੈਕਸੀਨੇਸ਼ਨ ਦੀ ਗੱਲ ਕਰੀਏ ਤਾਂ ਦੇਸ਼ ਵਿੱਚ ਇਸ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ 29 ਲੱਖ 25 ਹਜ਼ਾਰ 342 ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਹੈ ਜਿਸ ਦੇ ਨਾਲ ਵੈਕਸੀਨੇਸ਼ਨ ਦੀ ਕੁੱਲ ਗਿਣਤੀ 210 ਕਰੋੜ 31 ਲੱਖ 65 ਹਜ਼ਾਰ 703 ਹੋ ਗਈ ਹੈ।

Leave a Reply

Your email address will not be published.