News

ਕੋਰੋਨਾ ਟੈਸਟ ਕਰਨ ਆਈ ਟੀਮ ‘ਤੇ ਭੜਕੇ ਪਿੰਡ ਦੇ ਲੋਕ, ਸਖ਼ਤ ਵਿਰੋਧ ਕਰ ਮੋੜਿਆ ਖ਼ਾਲੀ ਹੱਥ

Corona Test
Corona Test

ਨਾਭਾ: ਭਾਵੇਂ ਕਿ ਪੰਜਾਬ ‘ਚ ਵੀ ਕਰੋਨਾ ਵਾਇਰਸ ਆਪਣੇ ਲਗਾਤਰ ਪੈਰ ਪਸਾਰ ਰਿਹਾ ਹੈ ਪਰ ਉੱਥੇ ਹੀ ਆਏ ਦਿਨ ਪਿੰਡਾਂ ਦੇ ਲੋਕਾਂ ਵੱਲੋਂ ਕੋਰੋਨਾ ਟੈਸਟ ਕਰਨ ਵਾਲੀਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। ਦਰਅਸਲ ਅਜਿਹਾ ਹੀ ਮਾਮਲਾ ਨਾਭਾ ਦੇ ਪਿੰਡ ਧਾਰੋਕੀ ਤੋਂ ਸਾਹਮਣੇ ਆਏ ਹੈ ਜਿੱਥੇ ਪਿੰਡ ਵਾਸੀਆਂ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਇੰਨਾ ਜ਼ਿਆਦਾ ਵਿਰੋਧ ਕੀਤਾ ਗਿਆ ਕਿ ਉਹਨਾਂ ਨੂੰ ਬਿਨਾਂ ਟੈਸਟ ਕੀਤੇ ਖ਼ਾਲੀ ਹੱਥ ਵਾਪਸ ਮੁੜਨਾ ਪਿਆ।

ਉੱਥੇ ਹੀ ਇਸ ਮੌਕੇ ‘ਤੇ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਸਿਹਤ ਵਿਭਾਗ ਦੀ ਟੀਮ ਬਿਨਾਂ ਆਗਿਆ ਤੋਂ ਪਿੰਡ ਵਿੱਚ ਦਾਖਲ ਨਾ ਹੋਵੇ ਅਤੇ ਜੇਕਰ ਕੋਈ ਪਿੰਡ ਵਿੱਚ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਲਈ ਪ੍ਰਸ਼ਾਸਨ ਖ਼ੁਦ ਜ਼ਿੰਮੇਵਾਰ ਹੋਵੇਗਾ। ਉੱਧਰ ਦੂਜੇ ਪਾਸੇ ਪਿੰਡ ਵਾਸੀਆਂ ਨੇ ਕਿਹਾ ਕਿ ਹਸਪਤਾਲਾਂ ਨਾਲੋਂ ਵੱਧ ਸਹੂਲਤਾਂ ਉਹਨਾਂ ਦੇ ਘਰਾਂ ‘ਚ ਹਨ, ਉਹਨਾਂ ਹਸਪਤਾਲ ਪ੍ਰਬੰਧਾਂ ‘ਤੇ ਇਲਜ਼ਾਮ ਲਗਾਉਦਿਆ ਕਿਹਾ ਕਿ ਕਰੋਨਾ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਕਿਸੇ ਕਿਸਮ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਅਤੇ ਨਾਹੀ ਉਹਨਾਂ ਨੂੰ ਕੋਈ ਸਹੂਲਤ ਦਿੱਤੀ ਜਾ ਰਹੀ ਹੈ।

Also Read : ਆਪ ਨੇ ਮੰਗਿਆ ਮੰਤਰੀ ਧਰਮਸੋਤ ਦਾ ਅਸਤੀਫ਼ਾ, ਆਗੂ ਚੀਮਾ ਦੀ ਅਗਵਾਈ ’ਚ ਫੂਕਿਆ ਪੁਤਲਾ

ਦੱਸ ਦਈਏ ਕਿ ਇਹ ਕੋਈ ਅਜਿਹੀ ਪਹਿਲੀ ਘਟਨਾ ਨਹੀਂ ਹੈ ਜਿਸ ਵਿੱਚ ਸਿਹਤ ਵਿਭਾਗ ਟੀਮ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਹੋਵੇ ਬਲਕਿ ਪੰਜਾਬ ਦੇ ਹਰ ਪਿੰਡ ‘ਚ ਲੋਕਾਂ ਵੱਲੋਂ ਕਰੋਨਾ ਟੈਸਟ ਕਰਨ ਵਾਲੀਆਂ ਟੀਮਾਂ ਨਾਲ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ ਅਤੇ ਉਹਨਾਂ ‘ਤੇ ਗੰਭੀਰ ਇਲਜ਼ਾਮ ਵੀ ਲਗਾਏ ਜਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top