Punjab

ਕੋਰੋਨਾ ਕੇਸਾਂ ’ਚ ਫਿਰ ਹੋਇਆ ਵਾਧਾ, 98 ਲੋਕਾਂ ਦੀ ਰਿਪੋਰਟ ਆਈ ਪਾਜ਼ੀਟਿਵ

ਕੁੱਝ ਦਿਨਾਂ ਦੀ ਰਾਹਤ ਤੋਂ ਬਾਅਦ ਸ਼ੁੱਕਰਵਾਰ ਨੂੰ ਇਕ ਵਾਰ ਕੋਰੋਨਾ ਕੇਸਾਂ ਵਿੱਚ ਉਛਾਲ ਆਇਆ ਹੈ। 98 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਸਿਵਲ ਸਰਜਨ ਦਫ਼ਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ.ਟੀ. ਪੀ. ਸਿੰਘ ਨੇ ਦਸਿਆ ਕਿ ਮਹਿਕਮੇ ਨੂੰ ਸ਼ੁੱਕਰਵਾਰ ਕੁੱਲ 118 ਵਿਅਕਤੀਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ।

ਇਹਨਾਂ ਕੋਰੋਨਾ ਪਾਜ਼ੀਟਿਵ ਵਿਅਕਤੀਆਂ ਵਿਚੋਂ 20 ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਪਾਏ ਗਏ ਹਨ। ਜ਼ਿਲ੍ਹੇ ਦੇ ਪਾਜ਼ੀਟਿਵ ਆਉਣ ਵਾਲੇ ਵਿਅਕਤੀਆਂ ਵਿੱਚ ਮਾਡਲ ਟਾਊਨ, ਅਰਬਨ ਅਸਟੇਟ, ਗੁਰੂ ਤੇਗ ਬਹਾਦਰ ਨਗਰ, ਸੂਰਿਆ ਐਨਕਲੇਵ, ਗੁਰੂ ਗੋਬਿੰਦ ਸਿੰਘ ਐਵੇਨਿਊ, ਭਾਰਗੋ ਕੈਂਪ ਅਤੇ ਅਵਤਾਰ ਨਗਰ ਸਮੇਤ ਕਈ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੇ ਲੋਕ ਸ਼ਾਮਲ ਹਨ।

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 3733 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਲਾਜ ਅਧੀਨ ਮਰੀਜ਼ਾਂ ਵਿਚੋਂ 70 ਨੂੰ ਛੁੱਟੀ ਮਿਲ ਚੁੱਕੀ ਹੈ। ਇਸ ਦੇ ਨਾਲ ਹੀ ਮਹਿਕਮੇ ਨੇ 3771 ਹੋਰ ਵਿਅਕਤੀਆਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਕੋਰੋਨਾ ਕੇਸਾਂ ਦੀ ਜਲੰਧਰ ਵਿੱਚ ਸਥਿਤੀ

ਕੁੱਲ ਸੈਂਪਲ-262359
ਨੈਗੇਟਿਵ ਆਏ-229674
ਪਾਜ਼ੇਟਿਵ ਆਏ-14667
ਡਿਸਚਾਰਜ ਹੋਏ-13747
ਮੌਤਾਂ ਹੋਈਆਂ-459
ਐਕਟਿਵ ਕੇਸ-461

Click to comment

Leave a Reply

Your email address will not be published. Required fields are marked *

Most Popular

To Top