News

ਕੋਰੋਨਾ ਕੇਸਾਂ ’ਚ ਆਈ ਕਮੀ, ਠੀਕ ਹੋਣ ਵਾਲਿਆਂ ਦੀ ਗਿਣਤੀ ਵਧੀ

ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਨੇ ਲੋਕਾਂ ਵਿੱਚ ਤਰਥਲੀ ਮਚਾਈ ਹੋਈ ਹੈ। ਪਰ ਹੁਣ ਇਸ ਦੌਰਾਨ ਰਾਹਤ ਦੀ ਖ਼ਬਰ ਆਈ ਹੈ। ਹੁਣ ਕੋਰਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਦੇਸ਼ ਭਰ ਵਿੱਚ ਕੁੱਲ 3576 ਮੌਤਾਂ ਹੋਈਆਂ ਹਨ ਅਤੇ ਵਾਇਰਸ ਦੇ 3,11,325 ਨਵੇਂ ਕੇਸ ਸਾਹਮਣੇ ਆਏ ਹਨ।

Spike in fresh Covid-19 cases, India records 68,020 new infections | India  News - Times of India

ਐਤਵਾਰ ਨੂੰ 3.66 ਲੱਖ ਤੋਂ ਵੱਧ ਨਵੇਂ ਕੋਰੋਨਾ ਮਰੀਜ਼ ਮਿਲੇ ਹਨ ਅਤੇ 3,754 ਲੋਕਾਂ ਦੀ ਮੌਤ ਹੋ ਗਈ। ਵਾਇਰਸ ਦੇ ਘਟਣ ਦਾ ਕਾਰਨ ਘੱਟ ਜਾਂਚ ਹੋ ਸਕਦੀ ਹੈ ਕਿਉਂਕਿ ਇਸ ਦੌਰਾਨ ਕੁੱਲ 14.74 ਲੱਖ ਟੈਸਟ ਕੀਤੇ ਗਏ ਜਦਕਿ ਰੋਜ਼ਾਨਾ 18-19 ਲੱਖ ਟੈਸਟ ਕੀਤੇ ਜਾ ਰਹੇ ਸੀ।

ਮੌਤਾਂ ਦੀ ਗਿਣਤੀ ‘ਚ ਥੋੜੀ ਜਿਹੀ ਕਮੀ ਨੂੰ ਰਾਹਤ ਦੀ ਨਿਸ਼ਾਨੀ ਮੰਨਿਆ ਜਾ ਸਕਦਾ ਹੈ। ਦੱਸ ਦੇਈਏ ਕਿ ਦੇਸ਼ ਵਿੱਚ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ 37,13,243 ਹੈ। ਹੁਣ ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਸੁਧਾਰ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ, 3,35,645 ਵਿਅਕਤੀ ਠੀਕ ਹੋਏ ਹਨ।

74 ਪ੍ਰਤੀਸ਼ਤ ਉਨ੍ਹਾਂ 10 ਰਾਜਾਂ ‘ਚੋਂ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਵਾਇਰਸ ਹੈ। ਇਹ ਰਾਜ ਮਹਾਰਾਸ਼ਟਰ, ਯੂਪੀ, ਕਰਨਾਟਕ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਗੁਜਰਾਤ ਅਤੇ ਦਿੱਲੀ ਹਨ। 10 ਸੂਬਿਆਂ ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਯੂਪੀ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ, ਹਰਿਆਣਾ ਅਤੇ ਦਿੱਲੀ ਵਿੱਚ ਨਵੇਂ ਕੇਸਾਂ ਦਾ 74 ਫ਼ੀ ਸਦੀ ਦਰਜ ਕੀਤਾ ਗਿਆ ਹੈ।

Click to comment

Leave a Reply

Your email address will not be published. Required fields are marked *

Most Popular

To Top