ਕੋਰੋਨਾ ਦੌਰਾਨ ਕੋਮਾਂਤਰੀ ਉਡਾਣਾਂ 31 ਮਈ ਤੱਕ ਬੰਦ

ਕੋਰੋਨਾ ਵਾਇਰਸ ਕਾਰਨ ਪਿਛਲੇ ਸਾਲ ਵਾਂਗ ਹੀ ਮਾਹੌਲ ਬਣਦਾ ਜਾ ਰਿਹਾ ਹੈ। ਫਿਰ ਤੋਂ ਕਈ ਕਾਰੋਬਾਰ ਠੱਪ ਹੁੰਦੇ ਵਿਖਾਈ ਦੇ ਰਹੇ ਹਨ। ਉੱਥੇ ਹੀ ਡੀਜੀਸੀਏ ਨੇ ਅੰਤਰਰਾਸ਼ਟਰੀ ਉਡਾਣਾਂ ਦੀ ਸਸਪੈਂਸ਼ਨ 31 ਮਈ 2021 ਤੱਕ ਵਧਾ ਦਿੱਤੀ ਗਈ ਹੈ। ਇਹ ਪਾਬੰਦੀ ਕੌਮਾਂਰੀ ਆਲ ਕਾਰਗੋ ਆਪਰੇਸ਼ਨ ਤੇ ਉਡਾਣਾਂ ਤੇ ਲਾਗੂ ਨਹੀਂ ਹੋਵੇਗੀ।

ਪਰ ਜੇ ਲੋਡ ਪੈਂਦਾ ਹੈ ਤਾਂ ਕੋਮਾਂਤਰੀ ਰੂਟਸ ਤੇ ਸਬੰਧਿਤ ਅਥਾਰਿਟੀ ਦੀ ਮਨਜ਼ੂਰੀ ਤੋਂ ਬਾਅਦ ਉਡਾਣਾਂ ਚਲਾਈਆਂ ਵੀ ਜਾ ਸਕਦੀਆਂ ਹਨ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (DGCA) ਨੇ ਹੁਕਮ ਜਾਰੀ ਕੀਤਾ ਹੈ ਕਿ 31 ਮਈ, 2021 ਦੀ ਰਾਤ 11:59 ਵਜੇ (ਭਾਰਤੀ ਸਮਾਂ) ਤੱਕ ਤੈਅ ਅੰਤਰਰਾਸ਼ਟਰੀ ਕਮਰਸ਼ੀਅਲ ਯਾਤਰੀ ਸੇਵਾਵਾਂ ਮੁਲਤਵੀ ਰਹਿਣਗੀਆਂ।
ਨਿਰਧਾਰਤ ਕੌਮਾਂਤਰੀ ਉਡਾਣਾਂ ਨੂੰ ਸਮਰੱਥ ਅਧਿਕਾਰੀ ਵੱਲੋਂ ਚੋਣਵੇਂ ਰੂਟਾਂ ਉੱਤੇ ਮਾਮਲੇ ਦੇ ਆਧਾਰ ਉੱਤੇ ਇਜਾਜ਼ਤ ਦਿੱਤੀ ਜਾ ਸਕਦੀ ਹੈ। ਫ਼ਰਵਰੀ ਮਹੀਨੇ DGCA ਨੇ ਘੱਟੋ-ਘੱਟ ਪ੍ਰਾਈਸ ਬੈਂਡ ਉੱਤੇ 10 ਫ਼ੀ ਸਦੀ ਤੇ ਵੱਧ ਤੋਂ ਵੱਧ ਪ੍ਰਾਈਸ ਬੈਂਡ ਉੱਤੇ 30 ਫ਼ੀ ਸਦੀ ਦੀ ਲਿਮਟ ਵਧਾ ਦਿੱਤੀ ਸੀ।
ਭਾਰਤ ’ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਹੁਣ ਤੱਕ ਦੇ ਸਭ ਤੋਂ ਵੱਧ 3 ਲੱਖ 86 ਹਜ਼ਾਰ 452 ਨਵੇਂ ਮਾਮਲੇ ਸਾਹਮਣੇ ਆਏ ਹਨ; ਜਿਸ ਤੋਂ ਬਾਅਦ ਲਾਗ ਤੋਂ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 1 ਕਰੋੜ 87 ਲੱਖ 62 ਹਜਾਰ 976 ਹੋ ਗਈ ਹੈ।
