Business

ਕੋਰੋਨਾ ਕਾਲ ਦੌਰਾਨ ਇਹ ਬੈਂਕ ਦੇਵੇਗਾ ਨੌਕਰੀ

ਨਵੀਂ ਦਿੱਲੀ: ਕੋਰੋਨਾ ਕਾਰਨ ਲੋਕਾਂ ਦੇ ਰੁਜ਼ਗਾਰ ਨੂੰ ਬਹੁਤ ਵੱਡਾ ਧੱਕਾ ਲਗਿਆ ਹੈ। ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਖੁਸ ਗਏ ਸਨ। ਪਰ ਹੁਣ ਪੇਂਡੂ ਖੇਤਰਾਂ ਵਿਚ ਅਪਣਾ ਸਿੱਕਾ ਜਮਾਉਣ ਲਈ ਨਿੱਜੀ ਖੇਤਰ ਦਾ ਐਚਡੀਐਫਸੀ ਬੈਂਕ ਇਸ ਵਿੱਤੀ ਸਾਲ ਦੇ ਅੰਤ ਤਕ ਅਪਣੇ ਬੈਂਕਧਾਰਕਾਂ ਦੀ ਗਿਣਤੀ 25000 ਕਰਨ ਦੀ ਯੋਜਨਾ ਬਣਾ ਰਿਹਾ ਹੈ।

ਬੈਂਕ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸਮੇਂ ਬੈਂਕ ਦੋਸਤਾਂ ਦੀ ਗਿਣਤੀ 11,000 ਹੈ। ਨਾਲ ਹੀ ਐਚਡੀਐਫਸੀ ਬੈਂਕ ਦੀ ਦੇਸ਼ ਦੇ ਸਰਕਾਰੀ ਸੰਸਥਾਗਤ ਕਾਰੋਬਾਰ ਅਤੇ ਸ਼ੁਰੂਆਤ ਦੀ ਦੇਸ਼ ਦੀ ਮੁਖੀ ਸਮਿਤਾ ਭਗਤ ਨੇ ਦਸਿਆ ਕਿ ਉਹਨਾਂ ਦਾ ਇਹੀ ਮਕਸਦ ਹੁੰਦਾ ਹੈ ਕਿ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਪਿੰਡਾਂ ਦੇ ਲੋਕਾਂ ਤਕ ਵੀ ਪਹੁੰਚਣ।

ਇਹ ਵੀ ਪੜ੍ਹੋ: ਦੰਦ ਦੇ ਦਰਦ ਤੋਂ ਹੋ ਪਰੇਸ਼ਾਨ ਤਾਂ ਇਹ 5 ਘਰੇਲੂ ਉਪਾਅ ਅਜਮਾ ਕੇ ਜਲਦ ਪਾਓ ਛੁਟਕਾਰਾ

ਉਹਨਾਂ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਉਹ ਇਸ ਵਿੱਤੀ ਸਾਲ ਦੇ ਅੰਤ ਤਕ ਬੈਂਕ ਮਿੱਤਰਾਂ ਦੀ ਗਿਣਤੀ 11000 ਤੋਂ ਵਧਾ ਕੇ 25000 ਕਰਨਗੇ। ਉਨ੍ਹਾਂ ਕਿਹਾ ਕਿ ਬੈਂਕਿੰਗ ਦੀਆਂ ਸਾਰੀਆਂ ਸਹੂਲਤਾਂ ਜਿਵੇਂ ਖਾਤੇ ਖੋਲ੍ਹਣੇ, ਟਰਮ ਡਿਪਾਜ਼ਿਟ, ਭੁਗਤਾਨ ਉਤਪਾਦ ਅਤੇ ਕਰਜ਼ੇ ਬੈਂਕ ਦੋਸਤਾਂ ਰਾਹੀਂ ਗਾਹਕ ਨੂੰ ਉਪਲਬਧ ਹੋਣਗੇ।

ਇਹ ਵੀ ਪੜ੍ਹੋ: ਪੰਜਾਬ ਵੀ ਬਣੇਗਾ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਲਾਗੂ ਕਰਨ ਵਾਲਾ ਸੂਬਾ

ਉਨ੍ਹਾਂ ਕਿਹਾ ਕਿ ਬੈਂਕ ਆਪਣੇ ਬੈਂਕ ਮਿੱਤਰ ਨੈਟਵਰਕ ਨੂੰ ਵਧਾਉਣ ਲਈ ਸਰਕਾਰ ਦੇ ਸਾਂਝੇ ਸੇਵਾ ਕੇਂਦਰਾਂ (ਸੀਐਸਸੀ) ਦੀ ਵਰਤੋਂ ਬਾਰੇ ਵੀ ਵਿਚਾਰ ਕਰ ਰਿਹਾ ਹੈ। ਐਚਡੀਐਫਸੀ ਬੈਂਕ ਨੇ ਦੂਰ ਦੇ ਹਿੱਸਿਆਂ ਵਿਚ ਅਪਣੀ ਪਹੁੰਚ ਵਧਾਉਣ ਲਈ ਸਾਲ 2018 ਵਿਚ ਭਾਰਤ ਸਰਕਾਰ ਦੀ ਸੀਐਸਸੀ ਈ ਗਵਰਨੈਂਸ ਨਾਲ ਹੱਥ ਮਿਲਾਇਆ ਸੀ। ਉਹਨਾਂ ਦਸਿਆ ਕਿ ਬੈਂਕ ਸੀਐਸਸੀ ਨਾਲ ਜੁੜੇ ਪੇਂਡੂ ਪੱਧਰ ਦੇ ਉਦਮੀਆਂ ਤੋਂ ਬੈਂਕ ਮਿੱਤਰ ਨਿਯੁਕਤ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਲੋੜਵੰਦਾਂ ਨੂੰ ਕਰਜ਼ ਵੀ ਦਿੱਤਾ ਜਾਂਦਾ ਹੈ।  

Click to comment

Leave a Reply

Your email address will not be published. Required fields are marked *

Most Popular

To Top