Business

ਕੋਰੋਨਾ ਕਾਲ ’ਚ ਟਾਟਾ ਸਟੀਲ ਦੇ ਕਰਮਚਾਰੀਆਂ ਦੀ ਬੱਲੇ-ਬੱਲੇ, ਮਿਲੇਗਾ ਬੋਨਸ

ਦੇਸ਼ ਦੀ ਦਿੱਗ਼ਜ਼ ਸਟੀਲ ਕੰਪਨੀ ਅਤੇ ਟਾਟਾ ਸਮੂਹ ਦੀ ਮਾਲਕੀ ਵਾਲੀ ਟਾਟਾ ਸਟੀਲ ਨੇ ਅਪਣੇ ਕਰਮਚਾਰੀਆਂ ਨੂੰ ਵਿੱਤੀ ਸਾਲ 2019-20 ਲਈ 235.54 ਕਰੋੜ ਰੁਪਏ ਬੋਨਸ ਦੇਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਪ੍ਰਬੰਧਨ ਅਤੇ ਯੂਨੀਅਨ ਵਿਚਾਲੇ ਇਕ ਸਮਝੌਤਾ ਹੋਇਆ ਹੈ।

ਟਾਟਾ ਵਰਕਰਜ਼ ਯੂਨੀਅਨ ਦੀ ਤਰਫੋਂ ਮੈਨੇਜਮੈਂਟ ਅਤੇ ਚੇਅਰਮੈਨ ਆਰ ਰਵੀ ਪ੍ਰਸਾਦ ਦੀ ਤਰਫੋਂ ਮੈਨੇਜਿੰਗ ਡਾਇਰੈਕਟਰ ਟੀਵੀ ਨਰਿੰਦਰਨ ਨਾਲ ਸਮਝੌਤੇ ‘ਤੇ ਦਸਤਖਤ ਕੀਤੇ ਗਏ ਸਨ। ਕੰਪਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੰਪਨੀ ਲਈ ਇਹ ਮੁਸ਼ਕਿਲ ਸਾਲ ਰਿਹਾ ਹੈ ਪਰ ਕਰਮਚਾਰੀਆਂ ਨੂੰ ਬੋਨਸ ਦੇਣ ਦੇ ਤਿੰਨ ਸਾਲ ਦੇ ਵਾਅਦੇ ਨੂੰ ਪੂਰਾ ਕਰਨ ਲਈ ਇਹ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਨੇ ਹਾਈਵੇਅ ਤੋਂ ਚੁੱਕਿਆ ਧਰਨਾ, ਹੁਣ ਭਾਜਪਾ ਆਗੂਆਂ ਦੀਆਂ ਕੋਠੀਆਂ ਘੇਰਨ ਦੀ ਤਿਆਰੀ

ਕੰਪਨੀ ਨੂੰ ਪਿਛਲੀਆਂ ਦੋ ਤਿਮਾਹੀਆਂ ਵਿੱਚ ਨੁਕਸਾਨ ਹੋਇਆ ਹੈ। ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ਵਿੱਚ ਕੰਪਨੀ ਨੂੰ 4,648.13 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਆਖਰੀ ਤਿਮਾਹੀ ਵਿੱਚ ਕੰਪਨੀ ਨੂੰ 1615.35 ਕਰੋੜ ਰੁਪਏ ਦਾ ਘਾਟਾ ਹੋਇਆ ਸੀ।

ਇਹ ਵੀ ਪੜ੍ਹੋ: ਸੁਖਬੀਰ ਬਾਦਲ ਤੇ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

ਸਮਝੌਤੇ ਮੁਤਾਬਕ ਇਸ ਸਾਲ 235.54 ਕਰੋੜ ਰੁਪਏ ਕਰਮਚਾਰੀਆਂ ਵਿੱਚ ਵੰਡਣਗੇ। ਇਸ ਵਿੱਚ ਜਮਸ਼ੇਦਪੁਰ ਯੂਨਿਟ ਅਤੇ ਟਿਊਬ ਡਿਵੀਜ਼ਨ ਸਮੇਤ 12807 ਕਰਮਚਾਰੀਆਂ ਵਿੱਚ 142.05 ਕਰੋੜ ਰੁਪਏ ਵੰਡਣਗੇ। ਇਸ ਸਾਲ ਕਰਮਚਾਰੀਆਂ ਨੂੰ ਗ੍ਰੇਡ ਰਿਵੀਜ਼ਨ ਦੇ ਏਰੀਅਰ ਦੀ ਰਾਸ਼ੀ ਤੇ ਵੀ ਬੋਨਸ ਦਿੱਤਾ ਗਿਆ ਹੈ।

ਜਮਸ਼ੇਦਪੁਰ ਯੂਨਿਟ ਅਤੇ ਟਿਊਬ ਡਿਵੀਜ਼ਨ ਦੇ ਕਰਮਚਾਰੀਆਂ ਨੂੰ ਇਸ ਸਾਲ ਏਰੀਅਰ ਦੀ ਰਕਮ ਤੇ 212.71 ਕਰੋੜ ਰੁਪਏ ਅਤੇ ਵਿੱਤੀ ਸਾਲ 2019-20 ਦੇ ਸਾਲਾਨਾ ਬੇਸਿਕ ਅਤੇ ਡੀਏ ਤੇ ਸਾਲਾਨਾ ਬੋਨਸ 888.13 ਕਰੋੜ ਰੁਪਏ ਦੋਵੇਂ ਮਿਲਾ ਕੇ 1100.84 ਕਰੋੜ ਰੁਪਏ ਤੇ ਬੋਨਸ ਰਾਸ਼ੀ ਮਿਲੇਗੀ।

ਪਿਛਲੇ ਸਾਲ 239.61 ਕਰੋੜ ਰੁਪਏ ਬੋਨਸ ਮਿਲਿਆ ਸੀ ਜਿਸ ਵਿੱਚ ਜਮਸ਼ੇਦਪੁਰ ਅਤੇ ਟਿਊਬ ਡਿਵੀਜ਼ਨ ਦੇ 13675 ਕਰਮਚਾਰੀਆਂ ਵਿੱਚ 131.22 ਕਰੋੜ ਦੀ ਰਕਮ ਵੰਡੀ ਸੀ। ਪ੍ਰਤੀਸ਼ਤ ਦੀ ਗਣਨਾ ਦੇ ਆਧਾਰ ਤੇ 15.86 ਪ੍ਰਤੀਸ਼ਤ ਬੋਨਸ ਮਿਲਿਆ ਸੀ। ਐਨਐਸ ਗ੍ਰੇਡ ਕਰਮਚਾਰੀਆਂ ਨੂੰ ਨਿਊਨਤਮ 34764 ਰੁਪਏ ਅਤੇ ਵੱਧ ਤੋਂ ਵੱਧ 63945 ਰੁਪਏ ਮਿਲੇ ਸਨ। ਪਿਛਲੇ ਸਾਲ 1510.67 ਕਰੋੜ ਤੇ ਕੁੱਲ ਬੋਨਸ ਨਿਰਧਾਰਿਤ ਕੀਤਾ ਗਿਆ ਸੀ। ਪਿਛਲੇ ਸਾਲ 24 ਸਤੰਬਰ ਨੂੰ ਬੋਨਸ ਸਮਝੌਤਾ ਹੋਇਆ ਸੀ।

Click to comment

Leave a Reply

Your email address will not be published. Required fields are marked *

Most Popular

To Top