News

ਕੋਰੋਨਾ ਕਾਰਨ ਭਾਰਤ ‘ਚ ਫਸੇ ਵਿਦੇਸ਼ੀ ਨਾਗਰਿਕਾਂ ਲਈ ਗ੍ਰਹਿ ਵਿਭਾਗ ਦਾ ਵੱਡਾ ਫ਼ੈਸਲਾ

ਕੋਰੋਨਾ ਵਾਇਰਸ ਕਾਰਨ ਉਡਾਣਾਂ ਤੇ ਪਾਬੰਦੀ ਲੱਗਣ ਨਾਲ ਬਹੁਤ ਸਾਰੇ ਵਿਦੇਸ਼ੀ ਯਾਤਰੀ ਭਾਰਤ ਵਿੱਚ ਫਸੇ ਹੋਏ ਹਨ। ਇਸ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਫਸੇ ਵਿਦੇਸ਼ੀ ਲੋਕਾਂ ਦੀ ਵੀਜ਼ਾ ਵੈਧਤਾ ਪਿਛਲੇ ਸਾਲ ਮਾਰਚ ਤੋਂ ਵਧਾ ਕੇ 31 ਅਗਸਤ 2021 ਕਰ ਦਿੱਤੀ ਹੈ। ਹੁਣ ਤੱਕ ਇਹਨਾਂ ਵਿਦੇਸ਼ੀ ਲੋਕਾਂ ਨੂੰ ਹਰ ਮਹੀਨੇ ਅਪਣਾ ਵੀਜ਼ਾ ਵਧਾਉਣ ਪੈਂਦਾ ਸੀ।

Domestic flight tickets to cost 5% more as COVID cases, ATF prices rise -  cnbctv18.com

ਆਮ ਵਪਾਰਕ ਉਡਾਣਾਂ ਰੱਦ ਹੋਣ ਕਾਰਨ ਭਾਰਤੀ ਵੀਜ਼ਾ ਜਾਂ ਭਾਰਤ ਵਿੱਚ ਫਸੇ ਅਜਿਹੇ ਵਿਦੇਸ਼ੀ ਨਾਗਰਿਕਾਂ ਦੇ ਰਹਿਣ ਦੀ ਮਿਆਦ 31.08.2021 ਤੱਕ ਵਧਾ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਇਹਨਾਂ ਵਿਦੇਸ਼ੀ ਲੋਕਾਂ ਨੂੰ ਵੀਜ਼ਾ ਵਧਾਉਣ ਲਈ ਕਿਸੇ ਵੀ FRRO/FRO ਨੂੰ ਬਿਨੈ ਪੱਤਰ ਕਰਨ ਦੀ ਲੋੜ ਨਹੀਂ ਹੈ।

ਉੱਥੇ ਹੀ ਅਧਿਕਾਰੀਆਂ ਨੇ ਦਸਿਆ ਕਿ ਇਹ ਵਿਦੇਸ਼ੀ ਅਪਣੇ ਦੇਸ਼ ਵਾਪਸ ਜਾਣ ਦੀ ਇਜਾਜ਼ਤ ਲਈ ਸਬੰਧਤ ਐਫਆਰਓ ਨੂੰ ਅਰਜ਼ੀ ਦੇ ਸਕਦੇ ਹਨ ਜਦੋਂ ਉਹਨਾਂ ਨੂੰ ਦੇਸ਼ ਤੋਂ ਬਾਹਰ ਜਾਣ ਦਾ ਮੌਕਾ ਮਿਲਦਾ ਹੈ ਤਾਂ ਇਹ ਉਹਨਾਂ ਨੂੰ ਬਿਨਾਂ ਕਿਸੇ ਵਾਧੂ ਜ਼ੁਰਮਾਨੇ ਦੇ ਪ੍ਰਦਾਨ ਕੀਤਾ ਜਾਵੇਗਾ।

ਦੱਸ ਦਈਏ ਕਿ ਮਾਰਚ 2020 ਤੋਂ ਮਹਾਮਾਰੀ ਦੇ ਕਾਰਨ ਸਾਧਾਰਨ ਵਪਾਰਕ ਉਡਾਣਾਂ ਦੀ ਉਪਲਬਧਤਾ ਨਾ ਹੋਣ ਕਾਰਨ ਬਹੁਤ ਸਾਰੇ ਵਿਦੇਸ਼ੀ ਨਾਗਰਿਕ, ਜੋ ਕਿ 2020 ਤੋਂ ਪਹਿਲਾਂ ਜਾਇਜ਼ ਭਾਰਤੀ ਵੀਜ਼ਾ ਤੇ ਭਾਰਤ ਆਏ ਸਨ, ਦੇਸ਼ ਵਿੱਚ ਫਸ ਗਏ ਸਨ। ਐਮਐਚਏ ਨੇ ਪਿਛਲੇ ਸਾਲ 29 ਜੂਨ ਨੂੰ ਇੱਕ ਹੁਕਮ ਜਾਰੀ ਕੀਤਾ ਸੀ ਜਿਸ ਵਿੱਚ ਉਹਨਾਂ ਦਾ ਵੀਜ਼ਾ 30 ਦਿਨਾਂ ਲਈ ਵਧਾ ਦਿੱਤਾ ਗਿਆ ਸੀ।

Click to comment

Leave a Reply

Your email address will not be published. Required fields are marked *

Most Popular

To Top