News

ਕੋਰੋਨਾ ਕਾਰਨ ਦਿੱਲੀ ’ਚ ਲਾਈਆਂ ਗਈਆਂ ਪਾਬੰਦੀਆਂ ’ਤੇ ਬੋਲੇ ਕੇਜਰੀਵਾਲ

ਦਿੱਲੀ ਵਿੱਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸ਼ਨੀਵਾਰ ਨੂੰ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰ ਕੋਰੋਨਾ ਨਾਲ ਨਿਪਟਣ ਲਈ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਪ੍ਰੋਟੋਕਾਲ ਨੂੰ ਅਪਣਾਉਣਾ ਚਾਹੀਦਾ ਹੈ ਤੇ ਇਸ ਤੋਂ ਬਚਣਾ ਚਾਹੀਦਾ ਹੈ। ਮਾਸਕ ਪਹਿਨਣਾ, ਹੱਥ ਧੋਣੇ, ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕਰਨਾ ਵੀ ਲਾਜ਼ਮੀ ਹੈ। ਘਰੋਂ ਉਸ ਸਮੇਂ ਹੀ ਨਿਕਲੋ ਜਦੋਂ ਕੋਈ ਜ਼ਰੂਰੀ ਕੰਮ ਹੋਵੇ।

ਉਹਨਾਂ ਅੱਗੇ ਕਿਹਾ ਕਿ ਉਹ ਲਾਕਡਾਊਨ ਲਾਉਣਾ ਨਹੀਂ ਚਾਹੁੰਦੇ ਪਰ ਕੇਂਦਰ ਸਰਕਾਰ ਦੇ ਹੁਕਮ ਮੁਤਾਬਕ ਮਜ਼ਬੂਰਨ ਕੁੱਝ ਪਾਬੰਦੀਆਂ ਲਾਉਣੀਆਂ ਪੈਣਗੀਆਂ। ਜਿਵੇਂ ਬੱਸਾਂ ਵਿੱਚ ਸਿਰਫ 50 ਫ਼ੀਸਦੀ ਸਵਾਰੀਆਂ ਬੈਠ ਸਕਦੀਆਂ ਹਨ, ਮੈਟਰੋ ਵਿੱਚ 50  ਫ਼ੀਸਦੀ ਲੋਕ ਹੀ ਸਫ਼ਰ ਕਰ ਸਕਦੇ ਹਨ।

ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੀਟਿਵ ਆਉਣ ’ਤੇ ਸਾਰੇ ਹੀ ਲੋਕ ਹਸਪਤਾਲ ਨਾ ਜਾਣ, ਜੇ ਸਿਹਤ ਜ਼ਿਆਦਾ ਵਿਗੜ ਰਹੀ ਹੈ ਤਾਂ ਜ਼ਰੂਰਤ ਪੈਣ ’ਤੇ ਹੀ ਹਸਪਤਾਲ ਵਿੱਚ ਦਾਖ਼ਲ ਹੋਵੋ। ਨਾਲ ਹੀ ਉਹਨਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਵਿੱਚ ਵੀ ਬਹੁਤ ਵਧੀਆ ਇਲਾਜ ਕੀਤਾ ਜਾਂਦਾ ਹੈ। ਵਿਆਹਾਂ ਅਤੇ ਹੋਰ ਪ੍ਰੋਗਰਾਮਾਂ ਵਿੱਚ  50 ਮਿਹਮਾਨ ਹੀ ਸ਼ਾਮਲ ਹੋ ਸਕਦੇ ਹਨ। ਅੰਤਿਮ ਸੰਸਕਾਰ ਵਿੱਚ ਵੀ 20 ਤੋਂ ਵੱਧ ਲੋਕ ਸ਼ਾਮਲ ਨਹੀਂ ਹੋ ਸਕਦੇ।

Click to comment

Leave a Reply

Your email address will not be published. Required fields are marked *

Most Popular

To Top