News

ਕੋਰੋਨਾ ਕਾਰਨ ਗੋਆ-ਹਿਮਾਚਲ ’ਚ 7 ਜੂਨ ਤੱਕ ਵਧੀਆਂ ਪਾਬੰਦੀਆਂ

ਕੋਰੋਨਾ ਵਾਇਰਸ ਦਾ ਕਹਿਰ ਅਜੇ ਦੁਨੀਆ ਤੋਂ ਟਲਿਆ ਨਹੀਂ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਤਾਲਾਬੰਦੀ ਵੀ ਵਧਾਈ ਜਾ ਰਹੀ ਹੈ। ਗੋਆ ਸਰਕਾਰ ਨੇ ਕੋਰੋਨਾ ਵਾਇਰਸ ਸੰਕਟ ਨੂੰ ਰੋਕਣ ਲਈ ਕਰਫਿਊ ਨੂੰ 7 ਜੂਨ ਤਕ ਵਧਾ ਦਿੱਤਾ ਹੈ। ਗੋਆ ਵਿੱਚ ਹੁਣ ਕੋਰੋਨਾ ਕਰ ਕੇ ਕਰਫਿਊ 7 ਜੂਨ ਦੀ ਸਵੇਰੇ 7 ਵਜੇ ਤੱਕ ਰਹੇਗਾ।

Covid-19: Uttar Pradesh under lockdown today | Hindustan Times

ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ 7 ਜੂਨ ਤੱਕ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਗੋਆ ਵਿੱਚ ਕੁੱਲ ਪੰਜ ਲੱਖ ਐਂਟੀ-ਕੋਰੋਨਾ ਵਾਇਰਸ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਟੀਕਾ ਉਤਸਵ ਨੇ ਲਾਭਪਾਤਰੀਆਂ, ਖਾਸ ਕਰ ਕੇ ਪੇਂਡੂ ਖੇਤਰਾਂ ਦੇ ਲੋਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਕੀਤੀ ਹੈ।

ਗੋਆ ਦੀ ਆਬਾਦੀ 16 ਲੱਖ ਹੈ ਅਤੇ ਪਿਛਲੇ ਇਕ ਮਹੀਨੇ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸੂਬੇ ਵਿੱਚ ਹੁਣ ਤੱਕ ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਸਾਨੂੰ ਟੀਕਾ ਉਤਸਵ-2 ਬਾਰੇ ਚੰਗਾ ਹੁੰਗਾਰਾ ਮਿਲ ਰਿਹਾ ਹੈ ਪਰ ਅਸੀਂ ਇਸ ਤਹਿਤ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਾਂ।

ਉਹਨਾਂ ਅੱਗੇ ਕਿਹਾ ਕਿ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ 29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਨੂੰ ਸਵੇਰੇ 5 ਵਜੇ ਤੱਕ ਸ਼ਹਿਰ ਵਿੱਚ ਵੀਕੈਂਡ ਕਰਫਿਊ ਲਾਗੂ ਰਹਿਣ ਦਾ ਐਲਾਨ ਕੀਤਾ ਹੈ।

Click to comment

Leave a Reply

Your email address will not be published.

Most Popular

To Top