News

ਕੋਰੋਨਾ ਕਾਰਨ ਅਪਣਿਆਂ ਨੂੰ ਗਵਾਉਣ ਵਾਲਿਆਂ ਦੇ ਪਰਿਵਾਰ ਨੂੰ ਮਿਲੇਗਾ 50 ਹਜ਼ਾਰ

ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੌਰਾਨ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕੀਤੀ ਹੈ। ਹੁਣ ਫਿਰ ਦਿੱਲੀ ਸਰਕਾਰ ਨੇ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਫ਼ੈਸਲਾ ਕੀਤਾ ਹੈ। ਦਿੱਲੀ ਸਰਕਾਰ ਦੇ ‘ਸਮਾਜ ਕਲਿਆਣ ਵਿਭਾਗ’ ਨੇ ਮੰਗਲਵਾਰ ਨੂੰ ਮੁੱਖ ਮੰਤਰੀ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ ਯੋਜਨਾ ਨੂੰ ਨੋਟੀਫਾਈ ਕਰ ਦਿੱਤਾ ਹੈ।

In India, people are begging for hospital beds and oxygen cylinders on  social media | CBC News

ਇਸ ਯੋਜਨਾ ਤਹਿਤ ਪੀੜਤ ਪਰਿਵਾਰ ਨੂੰ 50 ਹਜ਼ਾਰ ਰੁਪਏ ਦੀ ਸਹਾਇਤ ਰਕਮ ਦਿੱਤੀ ਜਾਵੇਗੀ। ਜੇ ਕਿਸੇ ਦਾ ਇੱਕੋ ਇੱਕ ਕਮਾਉਣ ਵਾਲੇ ਮੈਂਬਰ ਦੀ ਮੌਤ ਹੋ ਗਈ ਹੈ ਤਾਂ ਉਸ ਪਰਿਵਾਰ ਨੂੰ 2500 ਰੁਪਏ ਮਹੀਨਾਵਾਰ ਰਕਮ ਦਿੱਤੀ ਜਾਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਯੋਜਨਾ ਦਾ ਐਲਾਨ 18 ਮਈ ਨੂੰ ਕੀਤਾ ਸੀ।

ਨੋਟੀਫਿਕੇਸ਼ਨ ਅਨੁਸਾਰ ਸਰਕਾਰ ਪ੍ਰਭਾਵਿਤ ਪਰਿਵਾਰ ਦੇ ਇਕ ਮੈਂਬਰ ਨੂੰ ਸਿਵਲ ਡਿਫੈਂਸ ਵਾਲੰਟੀਅਰ ਵਜੋਂ ਭਰਤੀ ਕਰਨ ਬਾਰੇ ਵੀ ਵਿਚਾਰ ਕਰੇਗੀ। ਰਾਜ ਮੌਜੂਦਾ ਨੀਤੀ ਮੁਤਾਬਕ ਨਿਰਭਰ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇਹ ਮਦਦ ਸਿਰਫ ਉਹਨਾਂ ਲੋਕਾਂ ਨੂੰ ਹੀ ਮਿਲੇਗੀ ਜੋ ਦਿੱਲੀ ਦੇ ਵਾਸੀ ਹਨ। ਮੌਤ ਦੀ ਪੁਸ਼ਟੀ ਕੋਵਿਡ ਨਾਲ ਮੌਤ ਹੋਣ ਦੇ ਤੌਰ ਤੇ ਹੋਣੀ ਚਾਹੀਦੀ ਹੈ ਜਾਂ ਕੋਰੋਨਾ ਵਾਇਰਸ ਸਕਾਰਾਤਮਕ ਪਾਏ ਜਾਣ ਦੇ ਇੱਕ ਮਹੀਨੇ ਵਿੱਚ ਮੌਤ ਹੋਈ ਹੋਵੇ।

Click to comment

Leave a Reply

Your email address will not be published.

Most Popular

To Top