ਕੋਰੋਨਾ ਕਹਿਰ ‘ਚ ਮਸੀਹਾ ਤੋਂ ਘੱਟ ਨਹੀਂ ਸਿੱਖ, ਚਾਰੇ ਪਾਸੇ ਹੋ ਰਹੇ ਚਰਚੇ
By
Posted on

ਦੇਸ਼ ਭਰ ਵਿੱਚ ਆਕਸੀਜਨ ਦੀ ਭਾਰੀ ਕਮੀ ਆਈ ਹੈ। ਇਸ ਨੂੰ ਲੈ ਕੇ ਸਿੱਖ ਸੰਸਥਾਵਾਂ ਅੱਗੇ ਆਈਆਂ ਹਨ। ਸਿੱਖ ਸੰਸਥਾਵਾਂ ਵੱਲੋਂ ਆਕਸੀਜਨ ਦੇ ਲੰਗਰ ਲਾਏ ਜਾ ਰਹੇ ਹਨ। ਦਿੱਲੀ ਦੇ ਰਕਾਬਗੰਜ ਸਾਹਿਬ ਵਿੱਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿੱਚ ‘ਸ਼੍ਰੀ ਗੁਰੂ ਤੇਗ਼ ਬਹਾਦਰ ਕੋਰੋਨਾ ਕੇਅਰ ਸੈਂਟਰ’ ਸਥਾਪਤ ਕੀਤਾ ਗਿਆ ਹੈ।

ਇਸ 400 ਬੈੱਡਾਂ ਵਾਲੇ ਸੈਂਟਰ ਵਿੱਚ ਅੱਜ ਤੋਂ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਉੱਥੇ ਹੀ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ 300 ਬੈੱਡ ਅੱਜ ਤੋਂ ਮੁਹੱਈਆ ਹੋਣਗੇ ਜਦਕਿ 100 ਬੈੱਡ ਜਲਦ ਹੀ ਸ਼ੁਰੂ ਕੀਤੇ ਜਾਣਗੇ।
ਗਰੀਬਾਂ ਤੇ ਬੇਸਹਾਰਿਆਂ ਲਈ ਮਸੀਹਾ ਅਖਵਾਉਣ ਵਾਲੀ ਖਾਲਸਾ ਏਡ ਸਭ ਤੋਂ ਅੱਗੇ ਰਹੀ ਹੈ। ਪਿਛਲੇ ਦਿਨੀਂ ਦਿੱਲੀ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਰਹੇ ਹਨ। ਇਸ ਆਫ਼ਤ ਦੀ ਘੜੀ ਵਿੱਚ ਖ਼ਾਲਸਾ ਏਡ ਨੇ ਦਿੱਲੀ ਵਿੱਚ ਆਕਸੀਜਨ ਮਸ਼ੀਨਾਂ ਦਾ ਲੰਗਰ ਲਾਇਆ ਸੀ। ਆਕਸੀਜਨ ਦੀ ਘਾਟ ਨੂੰ ਲੈ ਕੇ ਖਾਲਸਾ ਏਡ ਨੇ ਨੰਬਰ ਵੀ ਜਾਰੀ ਕੀਤਾ ਹੈ।
