News

‘ਕੋਬਰਾ’ ਕਮਾਂਡੋ ਨੂੰ 6 ਦਿਨਾਂ ਬਾਅਦ ਨਕਸਲੀਆਂ ਨੇ ਕੀਤਾ ਰਿਹਾਅ

ਛੱਤੀਸਗੜ੍ਹ ਵਿੱਚ ਅਗਵਾ ਕੀਤੇ ਗਏ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਨੂੰ ਨਕਸਲੀਆਂ ਵੱਲੋਂ ਛੱਡੇ ਜਾਣ ਦੀ ਖ਼ਬਰ ਤੋਂ ਬਾਅਦ ਜੰਮੂ ਸਥਿਤ ਘਰ ਤੇ ਪਸਰਿਆ ਸੰਨਾਟਾ ਉਤਸਵ ਵਿੱਚ ਬਦਲ ਗਿਆ।

PunjabKesari

ਦਰਅਸਲ ਨਕਸਲੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ 3 ਅਪ੍ਰੈਲ ਨੂੰ ਹੋਏ ਮੁਕਾਬਲੇ ਤੋਂ ਬਾਅਦ ਅਗਵਾ ਕੀਤੇ ਗਏ 210ਵੀਂ ਕਮਾਂਡੋ ਬਟਾਲੀਅਨ ਫਾਰ ਰਿਜਾਲਿਊਟ ਐਕਸ਼ਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਨੂੰ ਜਦੋਂ ਇਕ ਨਿਊਜ਼ ਚੈਨਲ ‘ਤੇ ਐਂਬੂਲੈਂਸ ਤੋਂ ਉਤਰਦੇ ਹੋਏ ਦੇਖਿਆ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਹੰਝੂ ਛਲਕ ਆਏ।

ਇਸ ਮੌਕੇ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ, ਜਿਸ ‘ਚ ਸੈਂਕੜੇ ਪਿੰਡ ਵਾਸੀਆਂ ਦੀ ਮੌਜੂਦਗੀ ‘ਚ ਹਥਿਆਰਬੰਦ ਮਾਓਵਾਦੀ ਕਮਾਂਡੋ ਨੂੰ ਛੱਡਦੇ ਹੋਏ ਦਿੱਸ ਰਹੇ ਹਨ। ਉਹਨਾਂ ਦੀ ਪਤਨੀ ਨੇ ਕਿਹਾ ਕਿ ਇਹ ਪਲ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਹਸੀਨ ਪਲ ਹਨ। ਕਾਂਸਟੇਬਲ ਨੇ ਫੋਨ ਤੋਂ ਅਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ।

Click to comment

Leave a Reply

Your email address will not be published. Required fields are marked *

Most Popular

To Top