News

ਕੋਠੀਆਂ ਵਾਲਿਆਂ ਨੇ ਕੁੱਲੀ ‘ਚ ਸੁੱਟੀ ਮਾਂ, ਕੱਲ ਹੀ ਦਿਖਾਈ ਸੀ ਖ਼ਬਰ, ਬਦਲ ਗਈ ਜ਼ਿੰਦਗੀ

ਮਾਂ ਬਾਪ ਦੀ ਸੇਵਾ ਕਰਨਾ ਹਰ ਇਕ ਇਨਸਾਨ ਦਾ ਫਰਜ ਹੈ। ਪਰ ਅਫਸੋਸ ਕੁਝ ਬੱਚੇ ਆਪਣੇ ਮਾਂ-ਬਾਪ ਦੇ ਕਰਜ਼ਾ ਦੀ ਅਦਾਇਗੀ ਵੀ ਨਹੀਂ ਕਰਦੇ ਅਤੇ ਆਪਣੇ ਮਾਂ ਬਾਪ ਨੂੰ ਬੁਢਾਪੇ ਵਿੱਚ ਰੁਲਣ ਲਈ ਛੱਡ ਦਿੰਦੇ ਹਨ। ਬੀਤੇ ਦਿਨੀਂ ਖ਼ਬਰ ਆਈ ਸੀ ਕਿ ਇੱਕ ਬੁੱਢੀ ਮਾਂ ਨੂੰ ਸੜਕ ਦੇ ਉੱਪਰ ਛੱਡ ਦਿੱਤਾ ਗਿਆ ਹੈ ਜਿੱਥੇ ਨਾ ਤਾਂ ਉਸ ਕੋਲ ਕੁਝ ਖਾਣ ਨੂੰ ਹੈ ਅਤੇ ਨਾ ਹੀ ਉਸ ਦੇ ਪਰਿਵਾਰ ਦਾ ਸਾਥ ਹੈ।

ਪਰ ਜਿਸ ਨੂੰ ਰੱਬ ਨੇ ਦੇਣਾ ਹੈ ਉਸ ਨੂੰ ਦੀ ਹੀ ਦੇਣ ਹੈ। ਇਸ ਦੌਰਾਨ ਹੋਇਆ ਇਸ ਮਾਤਾ ਦੇ ਨਾਲ। ਜਿੱਦਾਂ ਇਸ ਦੀ ਖਬਰ ਟੀ.ਵੀ ਚੈਨਲਾਂ ਤੇ ਚੱਲੀ ਤਾਂ ਲੁਧਿਆਣਾ ਦੀ ਇੱਕ ਸੰਸਥਾ ਇਸ ਮਾਤਾ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਆ ਪਹੁੰਚੀ। ਸੰਸਥਾ ਦੇ ਇੱਕ ਮੈਂਬਰ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਦਾ ਸਮਾਜ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਂ-ਬਾਪ ਦੇ ਲਈ ਕੁਝ ਸੋਚਣਾ ਵਿਚਾਰਨਾ ਚਾਹੀਦਾ ਹੈ।

ਉਨ੍ਹਾਂ ਅੱਗੇ ਗੱਲ ਕਰਦਿਆਂ ਕਿਹਾ ਕਿ ਹੁਣ ਉਹ ਮਾਤਾ ਨੂੰ ਆਪਣੇ ਨਾਲ ਲੈ ਕੇ ਜਾਣਗੇ ਅਤੇ ਮਾਤਾ ਦੀ ਪੂਰੀ ਦੇਖ-ਰੇਖ ਕਰਨਗੇ। ਇਸੇ ਮੌਕੇ ਮੈਡੀਕਲ ਜਾਂਚ ਦੇ ਲਈ ਇਕ ਲੇਡੀ ਡਾਕਟਰ ਬੁਲਾਈ ਗਈ। ਡਾਕਟਰ ਸਾਹਿਬਾ ਨੇ ਗੱਲ ਕਰਦਿਆਂ ਕਿਹਾ ਕਿ ਸਹੀ ਸਮੇਂ ਤੇ ਹੀ ਮਾਤਾ ਨੂੰ ਡਾਕਟਰੀ ਜਾਂਚ ਮਿਲ ਗਈ ਹੈ। ਅਤੇ ਐਨਜੀਓ ਚਲਾ ਰਹੀ ਇਸ ਲੇਡੀ ਡਾਕਟਰ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਦੀਆਂ 35 ਹੋਰ ਮਾਤਾਵਾਂ ਨੂੰ ਸੰਭਾਲ ਰਹੀ ਹੈ।

Click to comment

Leave a Reply

Your email address will not be published. Required fields are marked *

Most Popular

To Top