Punjab

ਕੋਟਕਪੂਰਾ ਗੋਲੀਕਾਂਡ: ਵਿਜੇ ਸਿੰਗਲਾ ਨੇ ਜਾਂਚ ਕਰ ਰਹੀ SIT ’ਚ ਮਾਹਰ ਮੈਂਬਰ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸਾਬਕਾ ਸਰਕਾਰੀ ਵਕੀਲ ਵਿਜੇ ਸਿੰਗਲਾ ਨੇ ਕੋਟਕਪੂਰਾ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਵਿੱਚ ਮਾਹਰ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 26 ਜੂਨ ਨੂੰ ਸੁਖਬੀਰ ਸਿੰਘ ਬਾਦਲ ਪੁੱਛਗਿੱਛ ਲਈ ਬੁਲਾਇਆ ਹੈ ਅਤੇ ਵਿਜੇ ਸਿੰਗਲਾ ਨੇ ਪੁੱਛਗਿੱਛ ਤੋਂ ਇਕ ਦਿਨ ਪਹਿਲਾਂ ਐਸਆਈਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ।

High drama as Badal objects to questioning by non-SIT member - Hindustan  Times

ਵਿਸ਼ੇਸ਼ ਜਾਂਚ ਟੀਮ ਲਈ ਸਥਿਤੀ ਉਦੋਂ ਮੁਸ਼ਕਿਲ ਹੋ ਗਈ ਜਦੋਂ ਟੀਮ ਦੇ ਨਾਲ ਆਏ ਡਾਇਰੈਕਟਰ ਪ੍ਰੌਸੀਕਿਊਸ਼ਨ ਵਿਜੈ ਸਿੰਗਲਾ ਨੇ ਬਾਦਲ ਨੂੰ ਸਵਾਲ ਕੀਤਾ ਕਿ ਕੋਟਕਪੂਰਾ ਵਿੱਚ 2015 ਵਿੱਚ ਗੋਲੀ ਚਲਾਉਣ ਦਾ ਹੁਕਮ ਕਿਸ ਨੇ ਦਿੱਤਾ ਸੀ। ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਹੀ ਬਾਦਲ ਨੇ ਸਬੰਧਤ ਅਧਿਕਾਰੀ ਨੂੰ ਪੁੱਛਿਆ ਕਿ ਕਾਕਾ ਜੀ, ਤੁਸੀਂ ਕੌਣ ਹੋ? ਸਿੰਗਲਾ ਨੂੰ ਡਾਇਰੈਕਟਰ ਪੌਸੀਕਿਊਸ਼ਨ ਵਜੋਂ ਪੇਸ਼ ਕੀਤਾ ਗਿਆ।

ਬਾਦਲ ਨੇ ਕਿਹਾ ਕਿ ਤੁਸੀਂ ਐਸਆਈਟੀ ਦੇ ਮੈਂਬਰ ਨਹੀਂ ਹੋ, ਤੁਸੀਂ ਮੈਨੂੰ ਪ੍ਰਸ਼ਨ ਕਿਵੇਂ ਪੁੱਛ ਰਹੇ ਹੋ। ਇਸ ਤੋਂ ਬਾਅਦ ਸਿੰਗਲਾ ਚੁੱਪ ਬੈਠੇ ਅਤੇ ਬਾਕੀ ਪੁੱਛਗਿੱਛ ਐਸਆਈਟੀ ਦੇ ਮੈਂਬਰ ਐਲ ਕੇ ਯਾਦਵ ਅਤੇ ਰਾਕੇਸ਼ ਅਗਰਵਾਲ ਨੇ ਕੀਤੀ। ਐਸਆਈਟੀ ਨੇ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਤੇ ਇਸ ਦੌਰਾਨ ਸਿੰਗਲਾ ਵੀ ਢਾਈ ਘੰਟੇ ਕਮਰੇ ਵਿੱਚ ਮੌਜੂਦ ਰਿਹਾ।

Click to comment

Leave a Reply

Your email address will not be published.

Most Popular

To Top