ਕੈਲੀਫੋਰਨੀਆ ‘ਚ ਅਗਵਾ ਹੋਏ ਪੰਜਾਬੀ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਸਿਰਫਿਰੇ ਵਿਅਕਤੀ ਨੇ ਜ਼ਿੰਦਗੀ ਕੀਤੀ ਤਬਾਹ

 ਕੈਲੀਫੋਰਨੀਆ ‘ਚ ਅਗਵਾ ਹੋਏ ਪੰਜਾਬੀ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ, ਸਿਰਫਿਰੇ ਵਿਅਕਤੀ ਨੇ ਜ਼ਿੰਦਗੀ ਕੀਤੀ ਤਬਾਹ

ਹੁਸ਼ਿਆਰਪੁਰ ਦੇ ਪਿੰਡ ਹਰਸੀਪਿੰਡ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸੋਮਵਾਰ ਨੂੰ ਕੈਲੀਫੋਰਨੀਆ ਦੇ ਮਰਸਡ ਕਾਉਂਟੀ ਪੁਲਿਸ ਏਰੀਆ ਤੋਂ ਅਗਵਾ ਕੀਤਾ ਗਿਆ ਸੀ। ਅਗਵਾ ਕੀਤੇ ਗਏ ਇਹਨਾਂ ਚਾਰ ਲੋਕਾਂ ਦੀਆਂ ਹੁਣ ਲਾਸ਼ਾ ਮਿਲੀਆਂ ਹਨ। ਕੈਲੀਫੋਰਨੀਆ ਦੇ ਮਰਸਡ ਕਾਉਂਟੀ ਸ਼ੈਰਿਫ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ।

Baby and parents missing after being 'taken against their will' from Merced  business, sheriff says – Orange County Register

ਮ੍ਰਿਤਕ ਜਸਦੀਪ ਸਿੰਘ ਦੇ ਮਾਤਾ-ਪਿਤਾ ਹੁਸ਼ਿਆਰਪੁਰ ਤੋਂ ਅਮਰੀਕਾ ਪਹੁੰਚ ਚੁੱਕੇ ਹਨ। ਮਾਂ ਅਤੇ ਪਿਤਾ 29 ਸਤੰਬਰ ਨੂੰ ਹੀ ਭਾਰਤ ਆਏ ਸਨ ਅਤੇ ਅਗਲੇ ਦਿਨ ਉਹਨਾਂ ਦੇ ਪੁੱਤਰ ਨੂੰ ਅਗਵਾ ਕਰ ਲਿਆ ਗਿਆ ਸੀ। ਪਿਤਾ ਦਾ ਨਾਂ ਰਣਧੀਰ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਤੇ ਉਹ ਡਾਕਟਰ ਹਨ।

ਮਰਸਡ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੇ ਇਕ ਬਿਆਨ ‘ਚ ਕਿਹਾ ਕਿ ਜਸਦੀਪ ਸਿੰਘ (ਪਿਤਾ) ਜਸਲੀਨ ਕੌਰ (ਮਾਂ), ਉਨ੍ਹਾਂ ਦੀ 8 ਮਹੀਨੇ ਦੀ ਧੀ ਆਰੋਹੀ ਢੇਰੀ (ਬੱਚੀ), ਅਮਨਦੀਪ ਸਿੰਘ (ਤਾਇਆ) ਨੂੰ ਅਗਵਾ ਕੀਤਾ ਗਿਆ ਸੀ। ਇਨ੍ਹਾਂ ਨੂੰ ਸਾਊਥ ਹਾਈਵੇਅ 59 ਦੇ 800 ਬਲਾਕ ਤੋਂ ਅਗਵਾ ਕੀਤਾ ਗਿਆ ਸੀ।ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ ਖਤਰਨਾਕ ਦੱਸਿਆ ਸੀ।

Leave a Reply

Your email address will not be published.