News

ਕੈਬਨਿਟ ਮੰਤਰੀ ਬੈਂਸ ਦਾ ਵੱਡਾ ਬਿਆਨ, ਪੰਜਾਬ ਵਿੱਚੋਂ ਖਤਮ ਹੋ ਚੁੱਕੀ ਹੈ ਨਜਾਇਜ਼ ਮਾਇਨਿੰਗ

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਇੱਕ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਮਾਇਨਿੰਗ ਖਤਮ ਹੋ ਚੁੱਕੀ ਹੈ। ਕਾਨੂੰਨੀ ਮਾਈਨਿੰਗ ਨਾਲ ਰਿਵੈਨਿਊ ਵਿੱਚ ਭਾਰੀ ਵਾਧਾ ਹੋਇਆ ਹੈ। ਪਿਛਲੀ ਸਰਕਾਰ ਵੇਲੇ ਟੈਂਡਰ ਦਿੱਤੇ ਗਏ ਸਨ ਅਤੇ ਉਕਤ ਠੇਕੇਦਾਰਾਂ ਤੇ ਸ਼ਿਕੰਜਾ ਕੱਸ ਕੇ ਇਮਾਨਦਾਰੀ ਨਾਲ ਕਾਨੂੰਨੀ ਮਾਈਨਿੰਗ ਕੀਤੀ ਗਈ ਸੀ।

ਪਿਛਲੇ ਸਾਲ ਰੋਜ਼ਾਨਾ 35 ਹਜ਼ਾਰ ਮੀਟ੍ਰਿਕ ਟਨ ਮਾਈਨਿੰਗ ਹੁੰਦੀ ਸੀ ਪਰ ਹੁਣ ਕਾਨੂੰਨੀ ਮਾਈਨਿੰਗ ਇੱਕ ਲੱਖ ਮੀਟ੍ਰਿਕ ਟਨ ਨੂੰ ਪਾਰ ਕਰ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਮਈ ਮਹੀਨੇ 8 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ ਸੀ ਪਰ ਇਸ ਸਾਲ 18.5 ਲੱਖ ਮੀਟ੍ਰਿਕ ਟਨ ਮਾਈਨਿੰਗ ਕੀਤੀ ਗਈ।

ਉਹਨਾਂ ਦੱਸਿਆ ਕਿ ਪਿਛਲੇ ਸਾਲ 7 ਵਿਚੋਂ 6 ਬਲਾਕ ਚੱਲਦੇ ਸਨ ਪਰ ਹੁਣ ਸਿਰਫ 4 ਬਲਾਕ ਹੀ ਚੱਲਦੇ ਹਨ, ਫਿਰ ਵੀ ਕਮਾਈ ਵਿੱਚ ਢਾਈ ਗੁਣਾ ਵਾਧਾ ਹੈ। ਰੋਪੜ ਵਿੱਚ 8 ਗੁਣਾ ਕਾਨੂੰਨੀ ਮਾਇਨਿੰਗ ਵਧ ਗਈ ਹੈ। ਇਸ ਦੇ ਨਾਲ ਹੀ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰੀ ਅਫ਼ਸਰਸ਼ਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

Click to comment

Leave a Reply

Your email address will not be published.

Most Popular

To Top