Uncategorized

ਕੈਬਨਿਟ ਮੰਤਰੀ ਧਰਮਸੋਤ ਖਿਲਾਫ਼ ਸੜਕਾਂ ‘ਤੇ ਆਈ ਆਮ ਆਦਮੀ ਪਾਰਟੀ

Protest

ਕੈਪਟਨ ਦੇ ਵਜ਼ੀਰ ਕਸੂਤੇ ਘਿਰ ਰਹੇ ਨੇ, ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਤਾਰ ਖੇਤੀ ਘੁਟਾਲੇ ਨਾਲ ਜੋੜੇ ਗਏ, ਫਿਰ ਕੈਪਟਨ ਦੇ ਦੋ ਵਿਧਾਇਕਾਂ ਨੂੰ ਵਿਰੋਧੀ ਪਾਰਟੀਆਂ ਨੇ ਜ਼ਹਿਰੀਲੀ ਸ਼ਰਾਬ ਦੇ ਕਿੰਗ ਪਿੰਨ ਦੱਸਿਆ, ਅਤੇ ਹੁਣ ਕੈਪਟਨ ਦੇ ਨੇੜਲੇ ਮੰਨੇ ਜਾਂਦੇ ਅਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਬਹੁ ਕਰੋੜੀ ਘੁਟਾਲੇ ਦੇ ਇਲਜ਼ਾਮ ਲਾਏ ਜਾ ਰਹੇ ਨੇ, ਪਰ ਇਸ ਵਾਰ ਇਹ ਇਲਜ਼ਾਮ ਵਿਰੋਧੀ ਧਿਰਾਂ ਨੇ ਨਹੀਂ, ਸਗੋਂ ਉਨਾਂ ਦੇ ਆਪਣੇ ਹੀ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ ਨੇ ਲਾਇਆ ਹੈ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਚੁੱਪ ਬੈਠ ਜਾਣ, ਇਹ ਕਿਵੇਂ ਹੋ ਸਕਦਾ ਸੀ।

ਬੀਤੇ ਦੋ ਦਿਨਾਂ ਵਿੱਚ ਕੈਬਨਿਟ ਮੰਤਰੀ ਧਰਮਸੋਤ ਖਿਲਾਫ ਪ੍ਰਦਰਸ਼ਨਾਂ ਨੇ ਜ਼ੋਰ ਫੜ੍ਹ ਲਿਆ ਹੈ, ਆਮ ਆਦਮੀ ਪਾਰਟੀ ਨੇ ਕੱਲ ਜਲੰਧਰ ਵਿੱਚ ਧਰਨਾ ਦੇ ਕੇ ਸੂਬਾ ਪੱਧਰੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ ਤਾਂ ਅੱਜ ਦਿਨ ਚੜਦਿਆਂ ਹੀ ਆਪ ਨੇ ਤਿੰਨ ਵੱਡੇ ਸ਼ਹਿਰਾਂ, ਅੰਮ੍ਰਿਤਸਰ, ਮੁਕਤਸਰ ਸਾਹਿਬ ਅਤੇ ਨਵਾਂ ਸ਼ਹਿਰ ਵਿੱਚ, ਜ਼ੋਰਦਾਰ ਢੰਗ ਨਾਲ ਕੈਬਨਿਟ ਮੰਤਰੀ ਧਰਮਸੋਤ ਦੇ ਅਸਤੀਫੇ ਦੀ ਮੰਗ ਨੂੰ ਮੁੜ ਤੋਂ ਦੁਹਰਾਇਆ।

ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕੈਬਨਿਟ ਮੰਤਰੀ ਧਰਮਸੋਤ ਖਿਲਾਫ ਸੀ.ਬੀ.ਆਈ. ਜਾਂਚ ਦੀ ਮੰਗ ਤਾਂ ਕੀਤੀ ਹੀ, ਨਾਲ ਹੀ ਉਨ੍ਹਾਂ ਸੀਬੀ.ਆਈ. ਦੀ ਨਿਗਰਾਨੀ ਪੰਜਾਬ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ, ਆਮ ਆਦਮੀ ਪਾਰਟੀ ਵੱਲੋਂ ਬੋਲਦਿਆਂ ਹਰਪਾਲ ਚੀਮਾ ਕਿਹਾ ਕਿ ਜੇਕਰ ਮੁੱਖ ਮੰਤਰੀ ਮੰਤਰੀ ਧਰਮਸੋਤ ਨੂੰ ਬਰਖਾਸਤ ਨਹੀਂ ਕਰਦੇ ਤਾਂ ਉਹ ਇਸ ਵਿਰੋਧ ਨੂੰ ਪਿੰਡ ਪੱਧਰ ਤੱਕ ਲੈ ਕੇ ਜਾਣਗੇ, ਅਤੇ ਮੁੱਖ ਮੰਤਰੀ ਦੇ ਫਾਰਮਹਾਊਸ ਦਾ ਘਿਰਾਓ ਕਰਨਗੇ।

ਹਰਪਾਲ ਸਿੰਘ ਚੀਮਾ ਨੇ ਕੇਂਦਰ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਤੇ ਵੀ ਸਵਾਲਿਆ ਨਿਸ਼ਾਨ ਖੜ੍ਹਾ ਕੀਤਾ ਹੈ, ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਵਿੱਚ ਅਕਾਲੀ ਦਲ ਨਾਲ ਭਾਜਪਾ ਦੀ ਭਾਈਵਾਲ ਕਾਰਨ, ਮਾਮਲੇ ਦੀ ਨਿਰਪੱਖ ਜਾਂਚ ਸੰਭਵ ਹੀ ਨਹੀਂ ਹੈ, ਕਿਉਂਕਿ ਪਿਛਲੀ ਅਕਾਲੀ ਦਲ ਸਰਕਾਰ ਮੌਕੇ ਤੇ ਸਕਾਲਰਸ਼ਿਪ ਵਿੱਚ ਕਰੀਬ 1200 ਕਰੋੜ ਦਾ ਘੁਟਾਲਾ ਕੀਤਾ ਗਿਆ ਸੀ।

Also Read: ਅਕਾਲੀ ਵਰਕਰਾਂ ਨੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ, ‘ਸੂਬਾ ਸਰਕਾਰ ਨੇ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਕੀਤਾ ਤਬਾਹ’

ਦੂਜੇ ਪਾਸੇ ਅੰਮ੍ਰਿਤਸਰ ਵਿੱਚ ਅਜਿਹੇ ਹੀ ਹਾਲਾਤ ਦੇਖਣ ਨੂੰ ਮਿਲੇ, ਜਿਥੇ ਆਪ ਦੀ ਸੀਨੀਅਰ ਆਗੂ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਵਿੱਚ, ਕੈਬਨਿਟ ਮੰਤਰੀ ਧਰਮਸੋਤ ਖਿਲਾਫ ਪੁਤਲਾ ਫੂਕ ਮੁਜ਼ਾਹਰਾ ਕੀਤਾ ਗਿਆ, ਆਪ ਆਗੂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਰੋਸ ਉਦੋਂ ਤੱਕ ਸ਼ਾਂਤ ਨਹੀਂ ਹੋਵੇਗਾ, ਜਦੋਂ ਮੁੱਖ ਮੰਤਰੀ ਕੈਬਨਿਟ ਮੰਤਰੀ ਧਰਮਸੋਤ ਨੂੰ ਡਿਸਮਿਸ ਨਹੀਂ ਕਰਦੇ।

ਫਿਲਹਾਲ ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹੈ, ਸਰਕਾਰ ਉਪਰ ਚਾਰੇ ਪਾਸਿਓਂ ਦਬਾਅ ਬਣਾਇਆ ਜਾ ਰਿਹੈ, ਵਿਰੋਧੀ ਧਿਰਾਂ ਲਗਾਤਾਰ ਕੈਬਨਿਟ ਮੰਤਰੀ ਧਰਮਸੋਤ ਦਾ ਅਸਤੀਫਾ ਮੰਗ ਰਹੀਆਂ ਨੇ, ਅਤੇ ਨਾਲ ਹੀ ਘੁਟਾਲੇ ਦੇ ਪੈਸਿਆਂ ਦੀ ਰਿਕਵਰੀ ਦੀ ਮੰਗ ਵੀ ਹੋਣ ਲੱਗੀ ਹੈ, ਫਿਲਹਾਲ ਇਸ ਸਮੇਂ ਵਿਰੋਧੀ ਪੂਰੇ ਤਾਅ ਵਿੱਚ ਨੇ,ਅਤੇ ਸਰਕਾਰ ਬੈਕਫੁੱਟ ਤੇ।

Click to comment

Leave a Reply

Your email address will not be published. Required fields are marked *

Most Popular

To Top