Uncategorized

‘ਕੈਫੇ ਕੌਫੀ ਡੇਅ’ ਨੂੰ ਵੇਚਣ ਦੀ ਤਿਆਰੀ

CCD ਭਾਵ ਕੈਫੇ ਕੌਫੀ ਡੇਅ ਅਪਣਾ ਕੌਫੀ ਵੈਂਡਿੰਗ ਮਸ਼ੀਨ ਦਾ ਕਾਰੋਬਾਰ ਵੇਚਣ ਦੀ ਤਿਆਰੀ ਵਿੱਚ ਹੈ। ਖ਼ਬਰਾਂ ਮਿਲੀਆਂ ਹਨ ਕਿ ਟਾਟਾ ਸਮੂਹ ਅਤੇ ਜੁਬਿਲੈਂਟ ਫੂਡ ਵਰਕਸ ਜੋ ਡੋਮੀਨੋਜ਼ ਅਤੇ ਡਨਕਿਨ ਡੋਨਟਸ ਦੀ ਫਰੈਂਚਾਇਜ਼ੀ ਦਿੰਦਾ ਹੈ। ਸੀਸੀਡੀ ਦੇ ਵੈਂਡਿੰਗ ਮਸ਼ੀਨ ਦੇ ਕਾਰੋਬਾਰ ਨੂੰ ਖਰੀਦਣ ਦੀ ਸੋਚ ਰਿਹਾ ਹੈ।

ਸੀਸੀਡੀ ਅਪਣੇ ਕਾਰੋਬਾਰ ਨੂੰ ਕਰੀਬ 200 ਕਰੋੜ ਰੁਪਏ ਵਿੱਚ ਵੇਚ ਸਕਦੀ ਹੈ। ਸੂਤਰਾਂ ਮੁਤਾਬਕ ਟੀਸੀਐਸ ਅਤੇ ਟਾਈਟਨ ਤੋਂ ਬਾਅਦ ਤੀਜੀ ਸਭ ਤੋਂ ਮਹੱਤਵਪੂਰਨ ਕੰਪਨੀ ਟਾਟਾ ਖਪਤਕਾਰ ਉਤਪਾਦ ਸੀਸੀਡੀ ਦੇ ਕਾਰੋਬਾਰ ਲਈ ਬੋਲੀ ਲਗਾ ਸਕਦੇ ਹਨ।

ਇਹ ਵੀ ਪੜ੍ਹੋ: ਵੇਖੋ ਮੁਸਲਿਮ ਵਰਗ ਨੇ ਕਾਇਮ ਕੀਤੀ ਮਿਸਾਲ, ਧਰਨੇ ’ਤੇ ਬੈਠੇ ਲੋਕਾਂ ਲਈ ਲਾਇਆ ਲੰਗਰ

ਦਸ ਦਈਏ ਕਿ ਸੀਸੀਡੀ ਦਾ ਵੈਂਡਿੰਗ ਮਸ਼ੀਨ ਦਾ ਕਾਰੋਬਾਰ ਕੌਫੀ ਡੇਅ ਗਲੋਬਲ ਤਹਿਤ ਆਉਂਦਾ ਹੈ ਤੇ ਜੋ ਕਿ ਕੌਫੀ ਡੇਅ ਐਂਟਰਪ੍ਰਾਈਜ਼ ਦੀ ਸਹਾਇਕ ਕੰਪਨੀ ਹੈ। ਫਿਲਹਾਲ ਲਈ ਕੌਫੀ ਡੇ ਐਂਟਰਪ੍ਰਾਈਜ਼ ਦੇ ਸ਼ੇਅਰਾਂ ਦੇ ਵਪਾਰ ਤੇ ਮਾਰਕਿਟ ਰੇਗੂਲੇਟਰ ਸੇਬੀ ਦੁਆਰਾ ਪਾਬੰਦੀ ਲਗਾਈ ਗਈ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ ਫੇਰ ਕਰਤਾ ਐਲਾਨ, ਹੁਣ ਨਹੀਂ ਹਟਣੇ ਇਹ ਧਰਨੇ, 29 ਸਤੰਬਰ ਤਕ ਚੱਲਣਗੇ!

ਇਸੇ ਸਾਲ ਬਲੈਕ ਸਟੋਨ ਨੇ ਕੁੱਝ ਸਥਾਨਕ ਰੀਅਲ ਅਸਟੇਟ ਡਿਵੈਲਪਰਾਂ ਦੇ ਨਾਲ ਮਿਲ ਕੇ ਬੰਗਲੁਰੂ ਦਾ ਦਫ਼ਤਰ ਲਗਭਗ 2700 ਕਰੋੜ ਵਿੱਚ ਖਰੀਦਿਆ ਸੀ। ਸੁਣਨ ’ਚ ਇਹ ਵੀ ਆਇਆ ਹੈ ਕਿ ਟਾਟਾ ਸਮੂਹ ਕੈਫੇ ਕੌਫੀ ਡੇਅ ਦਾ 12 ਹਜ਼ਾਰ ਹੈਕਟੇਅਰ ਦਾ ਕੌਫੀ ਪਲਾਂਟ ਵੀ ਖਰੀਦ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੈਫੇ ਕੌਫੀ ਡੇਅ ਦੇ ਬਾਨੀ ਵੀਜੀ ਸਿਧਾਰਥ ਨੇ ਖੁਦਕੁਸ਼ੀ ਕਰ ਲਈ ਸੀ। ਉਮੀਦ ਜਤਾਈ ਜਾ ਰਹੀ ਹੈ ਕਿ ਟਾਟਾ ਗਰੁੱਪ ਇਸ ਪਲਾਂਟ ਨੂੰ 12 ਹਜ਼ਾਰ ਤੋਂ 15 ਹਜ਼ਾਰ ਕਰੋੜ ਦੇ ਵਿਚਕਾਰ ਖਰੀਦ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top