Punjab

ਕੈਪਟਨ ਸਰਕਾਰ ਦਾ ਫ਼ੈਸਲਾ, ਕਿਸਾਨਾਂ ਤੋਂ ਘੱਟ ਕੀਮਤ ‘ਤੇ ਫ਼ਸਲ ਖਰੀਦੀ ਤਾਂ ਹੋਏਗੀ ਤਿੰਨ ਸਾਲ ਦੀ ਕੈਦ

ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਆੜ ਵਿੱਚ ਅੱਜ ਪੰਜਾਬ ਦਾ ਬੱਚਾ ਬੱਚਾ ਸੜਕਾਂ ਤੇ ਆ ਗਿਆ ਹੈ। ਕਿਸਾਨਾਂ ਅਤੇ ਬੀਬੀਆਂ ਵੱਲੋਂ ਰੇਲ ਪੱਟੜੀਆਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸ਼ੰਭੂ ਬਾਰਡਰ ਤੇ ਵੀ ਪੱਕਾ ਮੋਰਚਾ ਲਗਾਇਆ ਗਿਆ ਹੈ।

ਉੱਧਰ ਅੱਜ ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ ਹੈ ਜਿਸ ਵਿੱਚ ਖੇਤੀ ਬਿੱਲਾਂ ਨੂੰ ਰੱਦ ਕਰਾਉਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿੰਨ ਬਿੱਲ ਪੇਸ਼ ਕੀਤੇ ਗਏ ਹਨ। ਕੈਪਟਨ ਨੇ ਇਕ ਮਤਾ ਪੇਸ਼ ਕਰਦਿਆਂ ਕਿਹਾ ਕਿ ਕੋਈ ਕਾਰਪੋਰੇਟ, ਕੰਪਨੀ ਜਾਂ ਸੰਸਥਾ ਐਮਐਸਪੀ ਤੋਂ ਹੇਠਾਂ ਕਿਸਾਨ ਜਾਂ ਕਿਸੇ ਵਿਅਕਤੀ ਨੂੰ ਖੇਤੀ ਉਤਪਾਦ ਵੇਚਣ ਲਈ ਮਜ਼ਬੂਰ ਕਰਦਾ ਹੈ ਜਾਂ ਦਬਾਅਦ ਬਣਾਉਂਦਾ ਹੈ ਤਾਂ ਅਜਿਹੇ ਵਿਅਕਤੀ ਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਸ ਦੇ ਨਾਲ ਹੀ ਦੋਸ਼ੀ ਨੂੰ 3 ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਉਹਨਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ। ਇਸ ਸਬੰਧੀ ਉਹਨਾਂ ਨੇ ਕੇਂਦਰ ਨੂੰ ਤਿੰਨ ਪੱਤਰ ਵੀ ਲਿਖੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਲੋਕਾਂ ਵੱਲੋਂ ਬੀਤੇ ਦਿਨ ਦਰਸਾਇਆ ਰਵੱਈਆ ਗਲਤ ਸੀ ਤੇ ਕਿਸਾਨੀ ਦੇ ਮੁੱਦੇ ‘ਤੇ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ।

ਕੈਪਟਨ ਨੇ ਕਿਹਾ ਕਿ ਇਹ ਮੁੱਦਾ ਇੱਥੇ ਖ਼ਤਮ ਹੋਣ ਵਾਲਾ ਨਹੀਂ। ਦਸ ਦਈਏ ਕਿ ਇਸ ਮੁੱਦੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਗਰਮਾਈਆਂ ਹੋਈਆਂ ਹਨ। ਸੈਸ਼ਨ ਦੇ ਪਹਿਲੇ ਦਿਨ ਅਕਾਲੀ ਦਲ ਟਰੈਕਟਰਾਂ ਤੇ ਵਿਧਾਨ ਸਭਾ ਵਿੱਚ ਆਏ ਸਨ ਅਤੇ ਆਮ ਆਦਮੀ ਪਾਰਟੀ ਕਾਲੇ ਚੋਲੇ ਪਾ ਕੇ ਵਿਧਾਨ ਸਭਾ ਆਈ ਸੀ। ਆਪ ਨੇ ਸਾਰੀ ਰਾਤ ਵੀ ਵਿਧਾਨ ਸਭਾ ਵਿੱਚ ਹੀ ਗੁਜ਼ਾਰੀ।

Click to comment

Leave a Reply

Your email address will not be published. Required fields are marked *

Most Popular

To Top