News

ਕੈਪਟਨ ਵੱਲੋਂ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਨੂੰ ਹਰੀ ਝੰਡੀ

ਪੰਜਾਬ ਕਾਂਗਰਸ ਵਿੱਚ ਇਨੀਂ ਦਿਨੀਂ ਕਈ ਸੰਸਦ ਮੈਂਬਰ, ਮੰਤਰੀ ਅਤੇ ਵਿਧਾਇਕ ਮੁੱਖ ਮੰਤਰੀ ਕੈਪਟਨ ਤੋਂ ਨਾਰਾਜ਼ ਚੱਲ ਰਹੇ ਹਨ ਜਿਸ ਕਾਰਨ ਮਾਮਲਾ ਦਿੱਲੀ ਦੀ ਦਹਿਲੀਜ਼ ਤੇ ਜਾ ਪਹੁੰਚਿਆ ਹੈ। ਅਜਿਹੇ ਵਿੱਚ ਇਨ੍ਹਾਂ ਸੰਸਦ ਮੈਂਬਰਾਂ ਅਤੇ ਲੀਡਰਾਂ ਨੂੰ ਖੁਸ਼ ਕਰਨ ਲਈ ਮੁੱਖ ਮੰਤਰੀ ਕੈਪਟਨ ਨੇ ਬੀਤੇ ਦਿਨੀਂ ਵੱਡਾ ਪਾਸਾ ਸੁੱਟਿਆ ਹੈ।

Google For Jobs is Now Live in Search Results

ਕੈਪਟਨ ਨੇ ਨਾਰਾਜ਼ ਚੱਲ ਰਹੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਭਤੀਜੇ ਅਤੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤਰ ਨੂੰ ਡੀ.ਐੱਸ.ਪੀ. ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਨਾਲ ਹੀ ਲੁਧਿਆਣਾ ਉੱਤਰੀ ਹਲਕੇ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਦੀ ਨੌਕਰੀ ਦੀ ਫਾਇਲ ਕਲੀਅਰ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਕਾਂਗਰਸ ਵਿੱਚ ਭੂਚਾਲ ਆ ਗਿਆ ਹੈ।

ਵਿਰੋਧੀ ਧਿਰਾਂ ਮੁੱਖ ਮੰਤਰੀ ਦੀ ਨੀਤੀ ਅਤੇ ਨੀਅਤ ਤੇ ਸਵਾਲ ਚੁੱਕ ਰਹੀ ਹੈ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਮਾਮਲੇ ਨੂੰ ਲੈ ਕੇ ਕੈਪਟਨ ਤੇ ਤਿੱਖੇ ਤੰਜ਼ ਕਸੇ ਹਨ। ਬੈਂਸ ਨੇ ਕਿਹਾ ਕਿ ਕੈਪਟਨ ਸਰਕਾਰ ਮੁੜ ਘਿੜ ਕੇ ਆਪਣੇ ਚਹੇਤਿਆਂ ਨੂੰ ਹੀ ਨੌਕਰੀਆਂ ਦੇ ਗੱਫੇ ਦੇ ਰਹੀ ਹੈ ਜਦੋਂਕਿ ਵਾਅਦਾ ਪੰਜਾਬ ਦੇ ਨੌਜਵਾਨਾਂ ਨੁੰ ਹਰ ਘਰ ਨੌਕਰੀ ਦੇਣ ਦਾ ਕੀਤਾ ਸੀ। ਉਧਰ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਗਰੇਵਾਲ ਨੇ ਇਨ੍ਹਾਂ ਨਿਯੁਕਤੀਆਂ ਨੂੰ ਗੈਰ-ਸੰਵਿਧਾਨਿਕ ਅਤੇ ਗੈਰ ਕਾਨੂੰਨੀ ਕਰਾਰ ਦਿੱਤਾ ਹੈ।

ਗਰੇਵਾਲ ਮੁਤਾਬਕ ਤਰਸ ਦੇ ਆਧਾਰ ‘ਤੇ ਨੌਕਰੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਵਿਧਾਇਕੀ ਦੇ ਘਰ ਖਾਣ ਨੂੰ ਕੁੱਝ ਨਾ ਹੁੰਦਾ ਪਰ ਇਹ ਵਿਧਾਇਕ ਤਾਂ ਪਹਿਲਾਂ ਹੀ ਕਈ ਕਈ ਨੌਕਰੀਆਂ ਦੇ ਮਾਲਕ ਹਨ। ਉਹਨਾਂ ਐਲਾਨ ਕੀਤਾ ਕਿ ਕਾਂਗਰਸੀਆਂ ਦੀਆਂ ਇਨ੍ਹਾਂ ਨਿਯੁਕਤੀਆ ਖਿਲਾਫ ਅਕਾਲੀ ਦਲ ਕਾਨੂੰਨੀ ਲੜਾਈ ਲੜੇਗਾ।

ਦੂਜੇ ਪਾਸੇ ਲੁਧਿਆਣਾ ਵਿੱਚ ਇੱਕ ਨਿੱਜੀ ਸੰਸਥਾ ਨੇ ਵੀ ਕੈਪਟਨ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਅਤੇ ਸਥਾਨਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਜਿਹੜੀਆਂ ਨੌਕਰੀਆਂ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੇ ਬੱਚਿਆਂ ਨੁੰ ਮਿਲਣੀਆਂ ਚਾਹੀਦੀਆਂ ਸੀ। ਉਹੀ ਨੌਕਰੀਆਂ ਉਹ ਵੱਡੇ ਲੀਡਰਾਂ ਦੇ ਬੱਚਿਆਂ ਨੂੰ ਵੰਡ ਰਹੀ ਹੈ।

ਦੱਸ ਦਈਏ ਕਿ ਦੋਵਾਂ ਉਮੀਦਵਾਰਾਂ ਦੇ ਦਾਦੇ ਅੱਤਵਾਦ ਦੇ ਦੌਰ ਵਿੱਚ ਅੱਤਵਾਦ ਦਾ ਸ਼ਿਕਾਰ ਹੋਏ ਸਨ ਅਤੇ ਹੁਣ ਕਰੀਬ 35 ਸਾਲਾਂ ਬਾਅਦ ਅੱਤਵਾਦ ਪੀੜਤ ਆਸ਼ਰਿਤਾਂ ਦੇ ਕੋਟੇ ਤੋਂ ਉਨ੍ਹਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਲੰਬੇ ਅਰਸੇ ਤੋਂ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ।

ਪ੍ਰਤਾਪ ਸਿੰਘ ਬਾਜਵਾ ਲਗਾਤਾਰ ਕੈਪਟਨ ਉੱਪਰ ਬੇਅਦਬੀਆਂ ਸਣੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਾ ਰਹੇ ਹਨ ਜਿਸ ਤੋਂ ਬਾਅਦ ਪ੍ਰਤਾਪ ਬਾਜਵਾ ਦੇ ਭਤੀਜੇ ਕੰਵਰ ਪ੍ਰਤਾਪ ਬਾਜਵਾ ਨੂੰ ਸਿੱਧਾ ਡੀ. ਐੱਸ. ਪੀ. ਭਰਤੀ ਕਰਨ ਦੀ ਫਾਈਲ ’ਤੇ ਮੁੱਖ ਮੰਤਰੀ ਨੇ ਦਸਤਖ਼ਤ ਕਰ ਦਿੱਤੇ ਹਨ। ਦੂਜੇ ਪਾਸੇ ਲੁਧਿਆਣਾ ਉੱਤਰੀ ਤੋਂ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਵੀ ਸਿੱਧੇ ਤਹਿਸੀਲਦਾਰ ਨਿਯੁਕਤ ਕੀਤਾ ਜਾ ਰਿਹਾ ਹੈ।

ਰਾਕੇਸ਼ ਪਾਂਡੇ ਕਈ ਵਾਰ ਜਿੱਤਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਰਕਾਰ ਚ ਮੰਤਰੀ ਨਹੀਂ ਬਣ ਸਕੇ। ਜਿਸ ਦਾ ਕਾਰਣ ਇਹ ਹੈ ਕਿ ਉਹ ਕੈਪਟਨ ਅਮਰਿੰਦਰ ਦੀ ਸਾਬਕਾ ਸਰਕਾਰ ਸਮੇਂ ਵਿਰੋਧੀ ਧਿਰ ਦੇ ਪ੍ਰਮੁੱਖ ਆਗੂਆਂ ਚੋਂ ਇੱਕ ਸੀ। ਇਸ ਕਾਰਨ ਕੈਪਟਨ ਹੁਣ ਤੱਕ ਵੀ ਰਾਕੇਸ਼ ਪਾਂਡੇ ਤੋਂ ਖਫ਼ਾ ਹੀ ਚੱਲ ਰਹੀ ਸੀ।

ਪਰ ਹੁਣ ਵਿਧਾਂਇਕਾਂ ਦੇ ਕੈਪਟਨ ਖਿਲਾਫ ਬੋਲਣ ਮੌਕੇ ਰਾਕੇਸ਼ ਪਾਂਡੇ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਹੈ ਅਤੇ ਇਸੇ ਕਾਰਨ ਕਰਕੇ ਕੈਪਟਨ ਨੇ ਵੀ ਹੱਥ ਅੱਗੇ ਵਧਾਇਆ ਹੈ ਅਤੇ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਤਹਿਸੀਲਦਾਰ ਨਿਯੁਕਤ ਕਰਨ ਨੂੰ ਹਰੀ ਝੰਡੀ ਦਿੱਤੀ ਹੈ।

Click to comment

Leave a Reply

Your email address will not be published.

Most Popular

To Top