News

ਕੈਪਟਨ ਨੇ 19,000 ਅਧਿਆਪਕਾਂ ਦੀਆਂ ਬਦਲੀਆਂ ਦੇ ਜਾਰੀ ਕੀਤੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖਿਆ ਵਿਭਾਗ ਦੇ ਆਨਲਾਈਨ ਪੋਰਟਲ ਰਾਹੀਂ ਸਕੂਲ ਅਧਿਆਪਕਾਂ ਦੇ ਵੱਡੇ ਪੱਧਰ ’ਤੇ ਟਰਾਂਸਫਰ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10,099 ਅਧਿਆਪਕਾਂ ਤੇ ਵਲੰਟੀਅਰਾਂ ਨੂੰ ਅਪਣੀ ਪਸੰਦ ਦੇ ਸਟੇਸ਼ਨ ’ਤੇ ਪੂਰਨ ਤੌਰ ਤੇ ਮੈਰਿਟ ਦੇ ਆਧਾਰ ਤੇ ਤਬਦੀਲ ਕਰਨ  ਨੂੰ ਹਰੀ ਝੰਡੀ ਦਿੱਤੀ ਹੈ।

Two government schools to reopen after 6 months in Haryana : The Tribune  India

ਅਧਿਆਪਕਾਂ ਅਤੇ ਵਲੰਟੀਅਰਾਂ ਤੋਂ ਕੁੱਲ 35,386 ਆਨਲਾਈਨ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਜਿਹਨਾਂ ਵਿਚੋਂ 15,481 ਅਯੋਗ ਪਾਏ ਗਏ ਕਿਉਂ ਕਿ ਉਹਨਾਂ ਕੋਲ ਨੀਤੀ ਦੇ ਤੈਅ ਮਾਪਦੰਡਾਂ ਦੀ ਘਾਟ ਪਾਈ ਗਈ। 19,905 ਤਬਾਦਲੇ ਦੇ ਯੋਗ ਪਾਏ ਗਏ ਹਨ।

ਦਸ ਦਈਏ ਕਿ ਇਸ ਤਬਾਦਲੇ ਵਿੱਚ ਕੰਪਿਊਟਰ ਅਧਿਆਪਕਾਂ ਤੇ ਸਿੱਖਿਆ ਵਲੰਟਰੀਅਰਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਨੂੰ ਅਧਿਆਪਕਾਂ ਦੇ ਤਬਾਦਲੇ ਦੀ ਨੀਤੀ ਦੇ ਦਾਇਰੇ ਵਿੱਚ ਲਿਆਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਦੀ ਮੌਜੂਦਾ ਪ੍ਰਣਾਲੀ ਦੀ ਥਾਂ ਅਧਿਆਪਕਾਂ ਦੇ ਤਬਾਦਲੇ ਲਈ ਜਲਦੀ ਹੀ ਅਧਿਆਪਕ ਤਬਾਦਲਾ ਐਕਟ ਲਾਗੂ ਕਰੇਗੀ।  

Click to comment

Leave a Reply

Your email address will not be published. Required fields are marked *

Most Popular

To Top