ਕੈਪਟਨ ਨੇ ਲੱਭਿਆ ਹੱਲ, ਹੁਣ ਇੰਝ ਬਚੇਗਾ ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਇਕ ਅੱਜ ਦਿੱਲੀ ਵਿੱਚ ਅਪਣੀ ਆਵਾਜ਼ ਬੁਲੰਦ ਕਰਨਗੇ। ਕੈਪਟਨ ਦੁਪਹਿਰ ਸਾਢੇ 12 ਵਜੇ ਜੰਤਰ ਮੰਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ ਉਹ ਰਾਜਘਾਟ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ।

ਦਸ ਦਈਏ ਕਿ ਇਹ ਧਰਨਾ ਪਹਿਲਾਂ ਰਾਜਘਾਟ ਵਿੱਚ ਰੱਖਿਆ ਗਿਆ ਸੀ। ਜਦਕਿ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਅਪੀਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਜੰਤਰ ਮੰਤਰ ਵਿਖੇ ਹੋਵੇਗਾ। ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕਈ ਸਹੂਲਤਾਂ ਪੱਖੋਂ ਵਾਂਝਾ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਫ਼ੈਸਲਾ ਲਿਆ ਹੈ।
ਉਹ ਪੰਜਾਬ ਦੇ ਹੱਕਾਂ ਲਈ ਹੁਣ ਦਿੱਲੀ ਧਰਨਾ ਲਾਉਣਗੇ। ਪੰਜਾਬ ਚ ਮਾਲ ਗੱਡੀਆਂ ਦੀ ਆਮਦ ਬੰਦ ਹੋਣ ਕਾਰਨ ਸੰਕਟ ਦਿਨ ਬ ਦਿਨ ਗਹਿਰਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਰੇਲ ਮੰਤਰੀ ਪੀਊਸ਼ ਗੋਇਲ ਨੂੰ ਚਿੱਠੀ ਲਿਖ ਕੇ ਰੇਲ ਸੇਵਾ ਬਹਾਲ ਕਰਨ ਦੀ ਮੰਗ ਕੀਤੀ ਸੀ।
ਇਸ ਤੋਂ ਮਗਰੋਂ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਵੀ ਕੈਪਟਨ ਵੱਲੋਂ ਚਿੱਠੀ ਲਿਖੀ ਗਈ ਸੀ। ਪਰ ਕਿਤੇ ਵੀ ਸੁਣਵਾਈ ਨਾ ਹੋਣ ਮਗਰੋਂ ਆਖਿਰ ਮੁੱਖ ਮੰਤਰੀ ਨੇ ਦਿੱਲੀ ਕੂਚ ਕਰਨ ਦਾ ਹੀ ਫੈਸਲਾ ਕੀਤਾ।
